ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਕਿਹਾ- ਜੇ ਇੱਕ ਮਹੀਨੇ ‘ਚ ਇਨਸਾਫ ਨਾ ਮਿਲਿਆ ਤਾਂ ਦੇਸ਼ ਛੱਡ ਜਾਵਾਂਗਾ

0
13365

ਮਾਨਸਾ | ਸਿੱਧੂ ਮੂਸਵਾਲਾ ਦੇ ਮਰਡਰ ਨੂੰ 5 ਮਹੀਨੇ ਬੀਤ ਚੁੱਕੇ ਹਨ ਪਰ ਇਹ ਕੇਸ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਰੋਸ ਵਜੋਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ 25 ਨਵੰਬਰ ਤੱਕ ਸਿੱਧੂ ਦੀ ਮੌਤ ਦਾ ਇਨਸਾਫ ਨਾ ਮਿਲਿਆ ਤਾਂ ਉਹ ਦੇਸ਼ ਛੱਡ ਜਾਣਗੇ।

ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਕਰਨ ਲਗਾਤਾਰ ਲੋਕ ਆਉਂਦੇ ਰਹਿੰਦੇ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਉਨ੍ਹਾਂ ਲੋਕਾਂ ਨਾਲ ਗੱਲ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਸੰਬੋਧਨ ਵੀ ਕਰਦੇ ਹਨ। ਐਤਵਾਰ ਨੂੰ ਵੀ ਮੂਸੇਵਾਲਾ ਦੇ ਘਰ ਉਨ੍ਹਾਂ ਨੂੰ ਚਾਹੁਣ ਵਾਲੇ ਪਹੁੰਚੇ ਸਨ। ਲੋਕਾਂ ਨਾਲ ਗੱਲਬਾਤ ਕਰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਦੇਸ਼ ਛੱਡਣ ਦੀ ਗੱਲ ਆਖ ਦਿੱਤੀ।

ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਇੱਕ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ ਪਰ ਸਰਕਾਰ ਇਸ ਨੂੰ ਹੱਲ ਨਹੀਂ ਕਰ ਪਾ ਰਹੀ। ਪੰਜ ਮਹੀਨੇ ਬਾਅਦ ਵੀ ਉਨ੍ਹਾਂ ਨੂੰ ਬੇਟੇ ਦੀ ਮੌਤ ਦਾ ਇਨਸਾਫ ਨਹੀਂ ਮਿਲਿਆ ਹੈ।

ਬਲਕੌਰ ਸਿੰਘ ਨੇ ਮੂਸੇਵਾਲਾ ਕਤਲਕਾਂਡ ‘ਚ ਅਰੋਪੀ ਟੀਨੂੰ ਨੂੰ ਭਜਾਉਣ ਵਾਲੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਬਾਰੇ ਵੀ ਗੱਲ੍ਹਾਂ ਕੀਤੀਆਂ। ਉਨ੍ਹਾਂ ਕਿਹਾ ਕਿ ਜਿਹੜੇ ਅਫਸਰਾਂ ਨੂੰ ਰੱਬ ਮੰਨਿਆ ਸੀ ਉਹੀ ਵਿਕ ਗਿਆ। ਉਹ ਗੈਂਗਸਟਰਾਂ ਨੂੰ ਅੱਯਾਸ਼ੀ ਕਰਾ ਰਿਹਾ ਸੀ।

ਸੁਣੋ, ਕੀ-ਕੀ ਬੋਲੇ ਮੂਸੇਵਾਲਾ ਦੇ ਪਿਤਾ

ਮੂਸੇਵਾਲਾ ਦੇ ਪਿਤਾ ਦੇ ਦੇਸ਼ ਛੱਡਣ ਦੇ ਬਿਆਨ ‘ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਮੈਂਟ ਕਰਕੇ ਦੱਸੋ…

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ