ਮਨੀਪੁਰ ‘ਚ ਵੱਡੀ ਲੁੱਟ : ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ PSU ਬੈਂਕ ‘ਚੋਂ 18 ਕਰੋੜ ਲੁੱਟੇ, ਸੁਰੱਖਿਆ ਕਰਮਚਾਰੀਆਂ ਨੂੰ ਬਣਾਇਆ ਬੰਧਕ

0
413

ਮਨੀਪੁਰ, 1 ਦਸੰਬਰ | ਮਨੀਪੁਰ ਦੇ ਇੰਫਾਲ ਦੇ ਉਖਰੁਲ ਜ਼ਿਲ੍ਹੇ ਵਿਚ ਜਨਤਕ ਖੇਤਰ ਦੇ ਬੈਂਕ ਦੀ ਇਕ ਸ਼ਾਖਾ ਵਿਚੋਂ ਮਾਸਕ ਨਾਲ ਮੂੰਹ ਢਕੇ ਹੋਏ ਹਥਿਆਰਬੰਦ ਬਦਮਾਸ਼ਾਂ ਨੇ 18.80 ਕਰੋੜ ਰੁਪਏ ਦੀ ਨਕਦੀ ਲੁੱਟ ਲਈ। ਪੰਜਾਬ ਨੈਸ਼ਨਲ ਬੈਂਕ ਦੀ ਇਹ ਬ੍ਰਾਂਚ ਕਰੰਸੀ ਹੈ। ਜਿਥੇ ਭਾਰਤੀ ਰਿਜ਼ਰਵ ਬੈਂਕ ਬੈਂਕਾਂ ਅਤੇ ਏਟੀਐਮ ਲਈ ਨਕਦੀ ਸਟਾਕ ਕਰਦਾ ਹੈ।

ਦੱਸ ਦਈਏ ਕਿ ਇੰਫਾਲ ਤੋਂ ਲਗਭਗ 80 ਕਿਲੋਮੀਟਰ ਦੂਰ ਉਖਰੁਲ ਕਸਬੇ ਵਿਚ ਹਥਿਆਰਾਂ ਨਾਲ ਲੈਸ ਲੁਟੇਰੇ ਵੀਰਵਾਰ ਸ਼ਾਮ ਨੂੰ ਸੁਰੱਖਿਆ ਕਰਮਚਾਰੀਆਂ ਨੂੰ ਧੱਕਾ ਮਾਰ ਕੇ ਬੈਂਕ ਵਿਚ ਵੜੇ ਅਤੇ ਸਟਾਫ ਨੂੰ ਧਮਕੀਆਂ ਦੇ ਕੇ ਰਕਮ ਲੁੱਟ ਲਈ।

ਅਧਿਕਾਰੀਆਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬੈਂਕ ਦੇ ਵਾਸ਼ਰੂਮ ਵਿਚ ਬੰਦ ਕਰ ਦਿੱਤਾ। ਸੀਨੀਅਰ ਸਟਾਫ਼ ਵਿਚੋਂ ਇਕ ਨੂੰ ਬੰਦੂਕ ਦੀ ਨੋਕ ‘ਤੇ ਪੈਸਿਆਂ ਵਾਲੀ ਤਿਜੌਰੀ ਖੋਲ੍ਹਣ ਲਈ ਕਿਹਾ, ਜਿਸ ਤੋਂ ਬਾਅਦ ਲੁਟੇਰੇ ਲੁੱਟ ਕਰਕੇ ਭੱਜ ਗਏ। ਉਖਰੁਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।