ਜਲੰਧਰ ‘ਚ 3 ਸਕੀਆਂ ਭੈਣਾਂ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ : ਮਾਪੇ ਹੀ ਨਿਕਲੇ ਕਾਤਲ

0
775

ਜਲੰਧਰ, 2 ਅਕਤੂਬਰ | ਜਲੰਧਰ ‘ਚ 3 ਸਕੀਆਂ ਭੈਣਾਂ ਦੇ ਕਤਲ ਮਾਮਲੇ ਵਿਚ ਮਾਪੇ ਹੀ ਕਾਤਲ ਨਿਕਲੇ ਹਨ। ਜਲੰਧਰ ਨੇੜਲੇ ਪਿੰਡ ਕਾਹਨਪੁਰ ਵਿਚ ਇਨ੍ਹਾਂ ਦੀਆਂ ਲਾਸ਼ਾਂ ਟਰੰਕ ਵਿਚੋਂ ਮਿਲੀਆਂ ਸਨ। ਦੱਸਿਆ ਜਾ ਰਿਹਾ ਹੈ ਕਿ 5 ਬੱਚੇ ਹੋਣ ਕਾਰਨ ਮਾਪਿਆਂ ਨੇ ਪਾਲਣ-ਪੋਸ਼ਣ ਵਿਚ ਅਸਮਰੱਥਤਾ ਕਰਕੇ ਮਾਰਿਆ ਸੀ।

ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰਨ ਪਿੱਛੋਂ ਪੁਲਿਸ ਨੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੂੰ ਸ਼ੱਕ ਦੇ ਆਧਾਰ ਉਤੇ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਸਾਰਾ ਕੁਝ ਗਰੀਬੀ ਦੇ ਚਲਦਿਆਂ ਕੀਤਾ ਹੈ। ਫਿਲਹਾਲ ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਸੀ ਪੂਰਾ ਮਾਮਲਾ

ਅੱਜ ਜਲੰਧਰ ਤੋਂ ਕਾਫੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਸੀ। ਸ਼ੱਕੀ ਹਾਲਾਤ ਵਿਚ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖਬਰ ਬਸਤੀ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਕਾਹਨਪੁਰ ਦੀ ਹੈ।

ਵੇਖੋ ਵੀਡੀਓ