ਵੱਡੀ ਖਬਰ : ਨਹਿਰ ‘ਚ ਜੀਪ ਡਿੱਗਣ ਨਾਲ ਪਤੀ-ਪਤਨੀ ਦੀ ਦਰਦਨਾਕ ਮੌਤ, ਪੁੱਤ ਵੀ ਰੁੜ੍ਹਿਆ ਤੇਜ਼ ਵਹਾਅ ‘ਚ

0
1899

ਫ਼ਾਜ਼ਿਲਕਾ | ਪਿੰਡ ਇਸਲਾਮ ਵਾਲਾ ਦੇ ਬੱਸ ਅੱਡੇ ਕੋਲ ਗੰਗ ਕਨਾਲ ਨਹਿਰ ‘ਤੇ ਪੈਂਦੇ ਪੁਲ ਕੋਲ ਇਕ ਜੀਪ ਨਹਿਰ ਵਿਚ ਡਿੱਗਣ ਨਾਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਪੁੱਤਰ ਨੂੰ ਪਿੰਡ ਵਾਸੀਆਂ ਨੇ ਮਸਾਂ ਬਚਾਇਆ। ਜਾਣਕਾਰੀ ਅਨੁਸਾਰ ਜਸਮਤ ਸਿੰਘ ਪੁੱਤਰ ਧੀਰਜਪਾਲ ਸਿੰਘ ਵਾਸੀ ਇਸਲਾਮ ਵਾਲਾ ਉਮਰ ਕਰੀਬ 36 ਸਾਲ ਜੀਪ ਵਿਚ ਆਪਣੀ ਪਤਨੀ ਰੁਪਿੰਦਰ ਕੌਰ ਅਤੇ 15 ਸਾਲਾ ਪੁੱਤਰ ਅਭੀ ਨਾਲ ਸਵਾਰ ਹੋ ਕੇ ਪਿੰਡ ਨੂੰ ਆ ਰਿਹਾ ਸੀ ।

ਉਹ ਪਿੰਡ ਦੇ ਬੱਸ ਅੱਡੇ ਕੋਲ ਪੁੱਜੇ ਤਾਂ ਉਸ ਦੀ ਜੀਪ ਦੂਜੀ ਸਾਈਡ ‘ਤੇ ਜਾ ਕੇ ਨਹਿਰ ਵਿਚ ਡਿੱਗ ਪਈ। ਅਭੀ ਨਹਿਰ ਵਿਚ ਜਾ ਡਿੱਗਾ ਅਤੇ ਉਸ ਨੂੰ ਪਾਣੀ ਦੇ ਵਹਾਅ ਵਿਚ ਅੱਗੇ ਰੁੜ੍ਹ ਜਾਣ ਤੋਂ ਬਚਾਅ ਹੋ ਗਿਆ। ਪਿੰਡ ਦੇ ਨੌਜਵਾਨਾਂ ਵਲੋਂ ਨਹਿਰ ਵਿਚ ਡੁੱਬੇ ਪਤੀ-ਪਤਨੀ ਦੀ ਭਾਲ ਕੀਤੀ ਗਈ ਅਤੇ ਕਰੀਬ ਅੱਧੇ ਘੰਟੇ ਮਗਰੋਂ ਦੋਵਾਂ ਨੂੰ ਜੀਪ ਸਮੇਤ ਨਹਿਰ ਵਿਚੋਂ ਕੱਢ ਲਿਆ।

ਜਿਨ੍ਹਾਂ ਨੂੰ ਫਾਜ਼ਿਲਕਾ ਹਸਪਤਾਲ ਲਿਜਾਇਆ ਗਿਆ। ਜਿਥੇ ਦੋਵਾਂ ਨੂੰ ਮ੍ਰਿਤ ਐਲਾਨ ਦਿੱਤਾ। ਪਤੀ-ਪਤਨੀ ਦੀ ਮੌਤ ਮਗਰੋਂ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।