ਵੱਡੀ ਖਬਰ : ਮਾਣਹਾਨੀ ਦੇ ਕੇਸ ‘ਚ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ, ਮੋਦੀ ਸਰਨੇਮ ‘ਤੇ ਕੀਤੀ ਸੀ ਟਿੱਪਣੀ

0
324

ਨਵੀਂ ਦਿੱਲੀ/ਸੂਰਤ | ਸੂਰਤ ਦੀ ਅਦਾਲਤ ਨੇ ਵੀਰਵਾਰ ਨੂੰ ਰਾਹੁਲ ਗਾਂਧੀ ਨੂੰ ‘ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ…’ ਦੇ ਬਿਆਨ ਨਾਲ ਸਬੰਧਤ ਮਾਣਹਾਨੀ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਇਸ ਫੈਸਲੇ ਦੇ 27 ਮਿੰਟ ਬਾਅਦ ਅਦਾਲਤ ਨੇ ਉਸ ਨੂੰ 2 ਸਾਲ ਦੀ ਸਜ਼ਾ ਅਤੇ 15 ਹਜ਼ਾਰ ਜ਼ੁਰਮਾਨਾ ਵੀ ਲਾਇਆ ਹੈ। ਕੁਝ ਸਮੇਂ ਬਾਅਦ ਉਸੇ ਅਦਾਲਤ ਨੇ ਉਸ ਨੂੰ 30 ਦਿਨਾਂ ਲਈ ਜ਼ਮਾਨਤ ਵੀ ਦੇ ਦਿੱਤੀ। ਸੁਣਵਾਈ ਦੌਰਾਨ ਰਾਹੁਲ ਅਦਾਲਤ ‘ਚ ਮੌਜੂਦ ਰਹੇ।

ਰਾਹੁਲ ਨੇ ਅਦਾਲਤ ‘ਚ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਦੇ ਵਕੀਲ ਮੁਤਾਬਕ, ‘ਰਾਹੁਲ ਨੇ ਕਿਹਾ ਕਿ ਬਿਆਨ ਦਿੰਦੇ ਸਮੇਂ ਮੇਰਾ ਇਰਾਦਾ ਗਲਤ ਨਹੀਂ ਸੀ। ਮੈਂ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਈ ਸੀ। ਦੂਜੇ ਪਾਸੇ ਵਿਧਾਇਕ ਅਤੇ ਪਟੀਸ਼ਨਰ ਪੂਰਨੇਸ਼ ਮੋਦੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਅਦਾਲਤ ਦੇ ਬਾਹਰ ਭਾਰਤ ਮਾਤਾ ਦੀ ਜੈ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ।