ਵੱਡੀ ਖਬਰ : ਟੈਕਸ ਨਾ ਭਰਨ ਵਾਲੇ 21 ਆਈਲੈਟਸ ਸੈਂਟਰਾਂ ਨੂੰ ਪੰਜਾਬ ਸਰਕਾਰ ਨੇ ਭੇਜੇ ਨੋਟਿਸ

0
1127

ਚੰਡੀਗੜ੍ਹ, 25 ਅਕਤੂਬਰ | GST ਨਾ ਭਰਨ ਵਾਲੇ ਬੁਟੀਕ ਸੈਂਟਰਾਂ ‘ਤੇ ਪੰਜਾਬ ਸਰਕਾਰ ਵੱਡਾ ਐਕਸ਼ਨ ਕਰੇਗੀ। ਅੱਜ ਆਈਲੈਟਸ ਸੈਂਟਰਾਂ ਨੂੰ ਨੋਟਿਸ ਭੇਜੇ ਗਏ ਹਨ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਕਰੋੜਾਂ ਦਾ ਚੂਨਾ ਟੈਕਸ ਚੋਰੀ ਕਰਕੇ ਲਗਾਇਆ ਜਾ ਰਿਹਾ ਹੈ। ਬਿਊਟੀ ਪਾਰਲਰਾਂ ‘ਤੇ ਵੀ ਸਰਕਾਰ ਵੱਡਾ ਐਕਸ਼ਨ ਲੈਣ ਵਾਲੀ ਹੈ। 400 ਤੋਂ ਵੱਧ ਬੁਟੀਕ ਸੈਂਟਰਾਂ ਨੂੰ ਟਰੇਸ ਕਰ ਲਿਆ ਹੈ। ਘਰਾਂ ਤੇ ਮੁਹੱਲਿਆਂ ਵਿਚ ਖੁੱਲ੍ਹੇ ਬੁਟੀਕ ਸੈਂਟਰ ਪੰਜਾਬ ਸਰਕਾਰ ਦੀ ਰਡਾਰ ਉਤੇ ਹਨ। ਸਰਕਾਰ ਨੇ ਕਿਹਾ ਕਿ ਮਹਿੰਗੇ ਕੱਪੜੇ ਵੇਚਣ ‘ਤੇ ਪੱਕੇ ਬਿੱਲ ਨਹੀਂ ਮਿਲਦੇ। ਬੁਟੀਕ ਮਾਲਕਾਂ ‘ਤੇ ਟੈਕਸ ਚੋਰੀ ਦਾ ਇਲਜ਼ਾਮ ਲੱਗਾ ਹੈ। ਘਰਾਂ ਵਿਚ ਖੁੱਲ੍ਹੇ ਬੁਟੀਕ ਸੈਂਟਰਾਂ ਵਿਚ ਲੱਖਾਂ ਦੇ ਸੂਟ ਵਿਕਦੇ ਹਨ। ਵਿੱਤ ਮੰਤਰਾਲੇ ਨੇ ਕਰੀਬ 400 ਬੁਟੀਕ ਸੈਂਟਰਾਂ ਦੀ ਲਿਸਟ ਬਣਾਈ ਹੈ। ਬੁਟੀਕ ਸੈਂਟਰਾਂ ਨੂੰ ਜਲਦ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। GST ਨਹੀਂ ਭਰਨ ਵਾਲੇ ਬੁਟੀਕ ਸੈਂਟਰ ਸੀਲ ਵੀ ਹੋ ਸਕਦੇ ਹਨ।

ਕਰਵਾਚੌਥ ਤੋਂ ਪਹਿਲਾਂ ਸਰਕਾਰ ਦੀ ਰਡਾਰ ਉਤੇ ਬੁਟੀਕ ਸੈਂਟਰ ਹਨ। ਬੁਟੀਕ ਮਾਲਕਾਂ ਨੂੰ ਨੋਟਿਆ ਭੇਜਿਆ ਜਾਵੇਗਾ। ਦੱਸ ਦਈਏ ਕਿ ਇਨ੍ਹਾਂ ਬੁਟੀਕ ‘ਤੇ ਮਹਿੰਗੇ ਕੱਪੜਿਆਂ ਦੇ ਪੱਕੇ ਬਿੱਲ ਨਾ ਦਿਖਾਉਣ ਦੇ ਇਲਜ਼ਾਮ ਹਨ, ਜਿਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਟਾਇਲਾਂ ਦਾ ਕੰਮ ਕਰਨ ਵਾਲਿਆਂ ਉਤੇ ਵੀ ਜਲਦ ਐਕਸ਼ਨ ਹੋਵੇਗਾ।