ਵੱਡੀ ਖਬਰ : ਬਠਿੰਡਾ ‘ਚ ਵਪਾਰੀ ਦੇ ਕਾਤਲਾਂ ‘ਤੇ ਪੁਲਿਸ ਨੇ ਰੱਖਿਆ 2 ਲੱਖ ਦਾ ਇਨਾਮ; ਸ਼ਹਿਰ ‘ਚ ਥਾਂ-ਥਾਂ ਲਗਾਏ ਕਾਤਲਾਂ ਦੇ ਪੋਸਟਰ

0
1031

ਬਠਿੰਡਾ, 29 ਅਕਤੂਬਰ। ਬਠਿੰਡਾ ‘ਚ ਵਪਾਰੀ ਦੇ ਕਾਤਲਾਂ ‘ਤੇ ਪੁਲਿਸ ਨੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਸ਼ਹਿਰ ‘ਚ ਥਾਂ-ਥਾਂ ਉਤੇ ਕਾਤਲਾਂ ਦੇ ਪੋਸਟਰ ਲਗਾਏ ਗਏ ਹਨ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਤੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਵਿਚ ਸਹਿਯੋਗ ਮੰਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਦੱਸ ਦਈਏ ਕਿ ਕੱਲ ਮਾਰਕੀਟ ਕਮੇਟੀ ਪ੍ਰਧਾਨ ਦਾ ਸ਼ਰੇਆਮ 5 ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪੂਰੇ ਵਪਾਰੀ ਵਰਗ ਵਿਚ ਰੋਸ ਹੈ। 2 ਬਾਈਕ ਸਵਾਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ।

Bathinda Murder Case

ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ਤੋਂ ਜਿਸ ਬਾਈਕ ਦੀ ਪਛਾਣ ਹੋਈ ਹੈ, ਉਸਦਾ ਨੰਬਰ ਸੰਗਰੂਰ ਦਾ ਦੱਸਿਆ ਜਾ ਰਿਹਾ ਹੈ। ਸਾਰੀ ਘਟਨਾ ਦੀ ਸੀਸੀਟਵੀ ਫੁਟੇਜ ਵਾਇਰਲ ਹੋਣ ਤੋਂ ਬਾਅਦ ਪੂਰੇ ਬਠਿੰਡੇ ਨੂੰ ਅੱਜ ਬੰਦ ਕਰਨ ਦਾ ਐਲਾਨ ਵਪਾਰੀ ਵਰਗ ਨੇ ਕੀਤਾ, ਜਿਸ ਕਾਰਨ ਅੱਜ ਬਠਿੰਡਾ ਦੀਆਂ ਸੜਕਾਂ ਨੂੰ ਵਪਾਰੀ ਵਰਗ ਨੇ ਜਾਮ ਕੀਤਾ ਹੋਇਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਇਨ੍ਹਾਂ ਘਟਨਾਵਾਂ ਵੱਲ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਉਨ੍ਹਾਂ ਨੇ ਅੱਜ ਪੂਰੇ ਬਠਿੰਡੇ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।