ਵੱਡੀ ਖਬਰ : ਹੁਣ ਅਣਵਿਆਹਿਆਂ ਨੂੰ ਵੀ ਹਰ ਮਹੀਨੇ 2750 ਰੁਪਏ ਮਿਲੇਗੀ ਪੈਨਸ਼ਨ, ਸਰਕਾਰ ਨੇ ਕਰ’ਤਾ ਐਲਾਨ

0
790

ਹਰਿਆਣਾ| ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਕਈ ਵੱਡੇ ਫੈਸਲੇ ਲਏ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਵੀਰਵਾਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਸੀਐਮ ਖੱਟਰ ਦਾ ਇੱਕ ਫੈਸਲਾ ਅਜਿਹਾ ਹੈ ਜਿਸ ਨਾਲ ਸੂਬੇ ਦੇ ਬੈਚਲਰਜ਼ (ਅਣਵਿਆਹੇ ਔਰਤਾਂ ਅਤੇ ਮਰਦ) ਦੀ ਮੌਜ਼ ਲੱਗ ਗਈ ਹੈ।

ਹਰਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਲਾਨ ਕੀਤਾ ਹੈ ਕਿ ਹੁਣ ਅਣਵਿਆਹੇ ਲੋਕਾਂ ਵੀ ਸਰਕਾਰ ਵਲੋਂ ਪੈਨਸ਼ਨ ਮਿਲੇਗੀ। ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੋ ਲੋਕ ਵਿਆਹੇ ਨਹੀਂ ਹਨ, ਤੇ ਜਿਨ੍ਹਾਂ ਦੀ ਉਮਰ 45 ਸਾਲ ਹੋ ਚੁੱਕੀ ਹੈ, ਉਨ੍ਹਾਂ ਨੂੰ ਸਰਕਾਰ ਵਲੋਂ ਹਰ ਮਹੀਨੇ 2750ਰ ਰੁਪਏ ਪੈਨਸ਼ਨ ਮਿਲੇਗੀ।

ਸੀਐਮ ਖੱਟਰ ਨੇ ਕਿਹਾ ਕਿ ਅਣਵਿਆਹੇ ਔਰਤਾਂ ਅਤੇ ਮਰਦ, ਜਿਨ੍ਹਾਂ ਦੀ ਉਮਰ 45-60 ਸਾਲ ਵਿਚਾਲੇ ਹੈ ਅਤੇ ਉਨ੍ਹਾਂ ਦੀ ਸਾਲਾਨਾ ਆਮਦਨ 1,80,000 ਰੁਪਏ ਤੋਂ ਘੱਟ ਹੈ, ਤਾਂ ਸਰਕਾਰ ਉਨ੍ਹਾਂ ਨੂੰ ਹਰ ਮਹੀਨੇ 2,750 ਰੁਪਏ ਪੈਨਸ਼ਨ ਦੇਵੇਗੀ। ਮੁੱਖ ਮੰਤਰੀ ਖੱਟਰ ਨੇ ਸੂਬੇ ਦੇ ਅਣਵਿਆਹੇ ਮਰਦਾਂ ਅਤੇ ਔਰਤਾਂ ਦੇ ਅੰਕੜਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਲਗਭਗ 5700 ਅਣਵਿਆਹੀਆਂ ਔਰਤਾਂ ਅਤੇ ਮਰਦ ਇਸ ਪੈਨਸ਼ਨ ਦਾ ਲਾਭ ਲੈ ਸਕਣਗੇ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ