ਵੱਡੀ ਖਬਰ : ਸ਼ਰਧਾ ਮਰਡਰ ਕੇਸ ‘ਚ ਨਵਾਂ ਮੋੜ, 2 ਦੋਸਤਾਂ ਨੇ ਕੋਰਟ ‘ਚ ਦਿੱਤੇ ਬਿਆਨ, 35 ਟੁਕੜੇ ਕਰਨ ਵਾਲੇ ਹੋਰ ਹਥਿਆਰ ਬਰਾਮਦ

0
693

ਦਿੱਲੀ | ਸ਼ਰਧਾ ਮਰਡਰ ਕੇਸ ‘ਚ ਕਾਫੀ ਸੰਨਸਨੀਖੇਜ਼ ਖੁਲਾਸੇ ਸਾਹਮਣੇ ਆਏ ਹਨ। ਆਫਤਾਬ ਤੇ ਸ਼ਰਧਾ ਦੇ 2 ਦੋਸਤਾਂ ਨੇ ਕੋਰਟ ਵਿਚ ਵੱਡੇ ਖੁਲਾਸੇ ਕਰ ਦਿੱਤੇ ਹਨ ਕਿ ਆਰੋਪੀ ਆਫਤਾਬ ਸ਼ਰਧਾ ਦੀ ਕੁੱਟਮਾਰ ਤੋਂ ਇਲਾਵਾ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਦਿੱਲੀ ਪੁਲਿਸ ਨੂੰ ਤਲਾਸ਼ੀ ਦੌਰਾਨ ਮਹਿਲਾ ਦੇ ਵਾਲ ਤੇ ਜਬੜਾ ਵੀ ਬਰਾਮਦ ਹੋਇਆ ਹੈ, ਜਿਸ ਨੂੰ DNA ਜਾਂਚ ਲਈ ਭੇਜ ਦਿੱਤਾ ਹੈ। ਦੋਸਤਾਂ ਅਨੁਸਾਰ ਆਫਤਾਬ ਸ਼ੁਰੂ ਤੋਂ ਹੀ ਗੁੱਸੇ ਵਾਲਾ ਸੀ।
2020 ਵਿਚ ਵੀ ਸ਼ਰਧਾ ਨੇ ਆਫਤਾਬ ‘ਤੇ ਮਾਰਕੁੱਟ ਦਾ ਕੇਸ ਮੁੰਬਈ ‘ਚ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ‘ਚ ਸਮਝੌਤਾ ਕਰਵਾ ਦਿੱਤਾ ਸੀ। ਦਿੱਲੀ ਪੁਲਿਸ ਨੇ ਸ਼ਰਧਾ ਦੇ ਦੋਸਤ ਰਜਤ ਸ਼ੁਕਲਾ ਨੂੰ ਵੀ ਸੰਮਨ ਭੇਜ ਦਿੱਤਾ ਹੈ ਜੋ ਕਾਲਜ ‘ਚ ਸ਼ਰਧਾ ਦਾ ਕਲਾਸਮੇਟ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਵੀ ਪੁਲਿਸ ਨੂੰ ਜਾਂਚ ਵਿਚ ਸਹਿਯੋਗ ਦੇਵੇ। ਰਜਤ ਨੇ ਕਿਹਾ ਹੈ ਕਿ ਸ਼ਰਧਾ ਨੂੰ ਇਨਸਾਫ ਦਿਵਾਉਣ ਲਈ ਉਹ ਹਰ ਤਰ੍ਹਾਂ ਦਾ ਸਾਥ ਦੇਵੇਗਾ। ਅੱਜ ਆਫਤਾਬ ਦਾ 13ਵਾਂ ਦਿਨ ਹੈ ਪੁਲਿਸ ਰਿਮਾਂਡ ਦਾ, ਕੱਲ ਉਸ ਨੂੰ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਆਫਤਾਬ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ।