ਵੱਡੀ ਖਬਰ : ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਮਨੋਜ ਕੁਮਾਰ ਸੋਨਕਰ, ਭਾਜਪਾ ਨੇ ਫਿਰ ਮਾਰੀ ਬਾਜ਼ੀ

0
390

ਚੰਡੀਗੜ੍ਹ, 30 ਜਨਵਰੀ | ਇਥੋਂ ਵੱਡੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਨਵੇਂ ਮੇਅਰ ਮਨੋਜ ਕੁਮਾਰ ਸੋਨਕਰ ਬਣੇ ਹਨ। ਭਾਜਪਾ ਨੇ ਫਿਰ ਬਾਜ਼ੀ ਮਾਰੀ ਹੈ।। ਚੰਡੀਗੜ੍ਹ ਮੇਅਰ ਦੀ ਚੋਣ ਦੌਰਾਨ ਵੋਟਾਂ ਦੀ ਗਿਣਤੀ ਦੌਰਾਨ ਬੈਲੇਟ ਪੇਪਰ ਖੋਲ੍ਹਣ ਨੂੰ ਲੈ ਕੇ ਹੰਗਾਮਾ ਹੋ ਗਿਆ ਸੀ ਤੇ BJP ਤੇ ‘ਆਪ’ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ। ਵੋਟਾਂ ਦੀ ਗਿਣਤੀ ਦੌਰਾਨ ਇਹ ਸਭ ਮਾਹੌਲ ਬਣਿਆ। ਹੁਣ ਮੇਅਰ ਦਾ ਐਲਾਨ ਹੋ ਗਿਆ ਹੈ।

ਆਪ ਆਦਮੀ ਪਾਰਟੀ ਤੇ ਕਾਂਗਰਸ ਦੇ ਕੌਂਸਲਰਾਂ ਵੱਲੋਂ ਵੋਟਿੰਗ ਦੌਰਾਨ ਹੇਰਾ-ਫੇਰੀ ਦੇ ਇਲਜ਼ਾਮ ਲਗਾਏ ਗਏ ਹਨ ਤੇ ਭਾਰੀ ਹੰਗਾਮਾ ਕੀਤਾ ਜਾ ਰਿਹਾ ਹੈ ਤੇ ਕਿਹਾ ਕਿ ਸਾਡੇ ਨਾਲ ਧੱਕਾ ਕੀਤਾ ਗਿਆ। ਵੋਟਿੰਗ ਵਿਚ 8 ਵੋਟਾਂ ਇਨਵੈਲਿਡ ਮੰਨੀਆਂ ਗਈਆਂ। ਭਾਜਪਾ ਨੂੰ 16 ਵੋਟਾਂ ਮਿਲੀਆਂ। ਕਾਂਗਰਸ ਤੇ ਆਪ ਕੌਂਸਲਰਾਂ ਨੇ ਕਿਹਾ ਕਿ ਅਸੀਂ ਹਾਈਕੋਰਟ ਜਾਵਾਂਗੇ। ਆਪ ਤੇ ਕਾਂਗਰਸ ਨੂੰ 12 ਵੋਟੀਆਂ ਮਿਲੀਆਂ। ਆਪ ਤੇ ਕਾਂਗਰਸ ਨੇ ਰਲ ਕੇ ਮੇਅਰ ਦੀਆਂ ਚੋਣਾਂ ਲੜੀਆਂ ਹਨ। ਦੱਸ ਦਈਏ ਕਿ 36 ਵੋਟਾਂ ਪੈਣੀਆਂ ਸਨ। ਚੰਡੀਗੜ੍ਹ ਮੇਅਰ ਚੋਣਾਂ ਵਿਚ ਭਾਜਪਾ ਦੀ ਵੱਡੀ ਜਿੱਤ ਹੋ ਗਈ ਹੈ। ਦੱਸ ਦਈਏ ਕਿ ਆਪ ਤੇ ਕਾਂਗਰਸ ਨੇ ਚੰਡੀਗੜ੍ਹ ਮੇਅਰ ਚੋਣਾਂ ਲਈ ਇੰਡੀਆ ਗਠਜੋੜ ਬਣਾਇਆ ਸੀ।

ਆਪ ਤੇ ਕਾਂਗਰਸ ਦੇ ਕੌਂਸਲਰਾਂ ਨੇ ਕਿਹਾ ਕਿ ਸਾਨੂੰ ਕੋਈ ਕਾਰਨ ਨਹੀਂ ਦੱਸਿਆ ਗਿਆ ਕਿ ਸਾਡੀਆਂ 8 ਵੋਟਾਂ ਕੈਂਸਲ ਕਿਉਂ ਕੀਤੀਆਂ ਗਈਆਂ। ਆਪ ਨੇ ਕਿਹਾ ਕਿ ਸਾਡੀਆਂ ਬਿਨਾਂ ਕਾਰਨ ਵੋਟਾਂ ਰਿਜੈਕਟ ਕਰਕੇ ਭਾਜਪਾ ਨੇ ਸ਼ਰੇਆਮ ਧੱਕਾ ਕੀਤਾ ਹੈ। ਉਨ੍ਹਾਂ ਨੇ ਭਾਜਪਾ ਦੀ ਸਾਂਸਦ ਕਿਰਨ ਖੇਰ ਉਤੇ ਵੀ ਵੋਟਾਂ ਫਿਰ ਧੱਕੇਸ਼ਾਹੀ ਦੇ ਆਰੋਪ ਲਗਾਏ ਹਨ। ਕਿਰਨ ਖੇਰ ਮੁਰਦਾਬਾਦ ਦੇ ਵੀ ਨਾਅਰੇ ਲੱਗ ਰਹੇ ਹਨ। ਆਪ ਤੇ ਕਾਂਗਰਸ ਦੇ ਕੌਂਸਲਰਾਂ ਨੇ ਕਿਹਾ ਕਿ 20 ਵਿਚੋਂ 8 ਵੋਟਾਂ ਕਿਵੇਂ ਇਨਵੈਲਿਡ ਹੋ ਗਈਆਂ।

ਦੱਸ ਦਈਏ ਕਿ ਚੰਡੀਗੜ੍ਹ ਵਿਚ ਅੱਜ ਨਗਰ ਨਿਗਮ ਦੇ ਮੇਅਰ ਦੀ ਚੋਣ ਸੀ। ਇਸ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਇੰਡੀਆ ਗਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਅਤੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਵਿਚਕਾਰ ਮੁਕਾਬਲਾ ਸੀ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਕੌਂਸਲਰ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਾਵੀ ਅਤੇ ਭਾਜਪਾ ਉਮੀਦਵਾਰ ਕੁਲਜੀਤ ਸਿੰਘ ਸੰਧੂ ਵਿਚਾਲੇ ਮੁਕਾਬਲਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਇਹ ਚੋਣ ਕਰਵਾਈ ਗਈ।