ਨਵੀਂ ਦਿੱਲੀ, 7 ਨਵੰਬਰ| ਪਰਾਲੀ ਨੂੰ ਅੱਗ ਲਾਉਣ ਨਾਲ ਫੈਲਦੇ ਪ੍ਰਦੂਸ਼ਣ ਤੇ ਵੱਧਦੇ ਹਾਦਸਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਸਖਤ ਰੁਖ ਅਖਤਿਆਰ ਕੀਤਾ ਹੈ।
ਸੁਪਰੀਮ ਕੋਰਟ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵੀ ਤਾੜਨਾ ਕੀਤੀ ਹੈ ਕਿ ਇਹ ਬਲੇਮ ਗੇਮ ਨਾ ਖੇਡਣ ਸਗੋਂ ਪਰਾਲੀ ਨੂੰ ਸਾੜਨ ਦੇ ਮਾਮਲਿਆਂ ਉਤੇ ਧਿਆਨ ਦੇਣ ਤੇ ਇਸਦਾ ਢੁੱਕਵਾਂ ਹੱਲ ਕੱਢਣ।
ਸੁਪਰੀਮ ਕੋਰਟ ਨੇ ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ ਵਿਚ ਪਰਾਲੀ ਸਾੜਨ ਦੇ ਵੱਧਦਿਆ ਮਾਮਲਿਆਂ ਉਤੇ ਸਖਤ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰਾਂ ਇਸ ਮਾਮਲੇ ਉਤੇ ਸਖਤ ਰਵੱਈਆ ਅਪਣਾਉਣ।
ਸਰਬ ਉਚ ਅਦਾਲਤ ਨੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਕਿਸੇ ਏਰੀਏ ਤੋਂ ਪਰਾਲੀ ਨੂੰ ਸਾੜਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਲਈ ਸਬੰਧਤ ਸਥਾਨਕ SHO ਜ਼ਿੰਮੇਵਾਰ ਹੋਣਗੇ। ਅਦਾਲਤ ਨੇ ਕਿਹਾ ਹੈ ਕਿ ਸਥਾਨਕ SHO ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਰਾਲੀ ਸਾੜਨ ਵਰਗਿਆਂ ਮਾਮਲਿਆਂ ਉਤੇ ਧਿਆਨ ਦੇਣ ਤੇ ਜੇਕਰ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਕੋਈ ਪਰਾਲੀ ਸਾੜਨ ਦਾ ਮਾਮਲਾ ਆਉਂਦਾ ਹੈ ਤਾਂ ਉਹ ਹੀ ਜ਼ਿੰਮੇਵਾਰ ਹੋਣਗੇ।