ਜਲੰਧਰ, 30 ਅਕਤੂਬਰ | ਤਿਉਹਾਰੀ ਸੀਜ਼ਨ ’ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਰਾਹਤ ਭਰੀ ਖ਼ਬਰ ਹੈ। 30 ਅਕਤੂਬਰ ਯਾਨੀ ਅੱਜ ਸ਼ਹਿਰ ਵਾਸੀਆਂ ਨੂੰ ਮਕਸੂਦਾਂ ਸਥਿਤ ਥੋਕ ਸਬਜ਼ੀ ਮੰਡੀ ’ਚੋਂ ਸਿਰਫ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈੱਡਰੇਸ਼ਨ ਵੱਲੋਂ ਲੋਕਾਂ ਨੂੰ ਉਕਤ ਰਾਹਤ ਦਿੱਤੀ ਜਾ ਰਹੀ ਹੈ।
ਨਿਰਧਾਰਤ ਨਿਯਮ ਮੁਤਾਬਕ ਆਧਾਰ ਕਾਰਡ ਤਹਿਤ ਪ੍ਰਤੀ ਵਿਅਕਤੀ ਨੂੰ ਵੱਧ ਤੋਂ ਵੱਧ 4 ਕਿਲੋ ਤਕ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਣਗੇ। ਪਿਆਜ਼ ਦੀ ਇਹ ਡਲਿਵਰੀ ਮਕਸੂਦਾਂ ਸਬਜ਼ੀ ਮੰਡੀ ’ਚ ਫਰੂਟ ਮੰਡੀ ਦੀ 78 ਨੰਬਰ ਦੁਕਾਨ ਦੇ ਬਾਹਰ ਸਟਾਲ ਲਗਾ ਕੇ ਸਵੇਰੇ 9 ਵਜੇ ਰਿਆਇਤੀ ਦਰਾਂ ’ਤੇ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤਿਉਹਾਰੀ ਸੀਜ਼ਨ ਦੌਰਾਨ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਵਿਗਾੜ ਦਿੱਤਾ ਹੈ।
ਹਾਲਾਂਕਿ, ਥੋਕ ਵਪਾਰੀਆਂ ਅਨੁਸਾਰ ਨਾਸਿਕ ਤੇ ਰਾਜਸਥਾਨ ‘ਚ ਪਿਆਜ਼ ਦੀ ਫਸਲ ਖਤਮ ਹੋਣ ਤੋਂ ਬਾਅਦ ਆਮਦ ਘੱਟ ਗਈ ਹੈ। ਇਸ ਕਾਰਨ ਕੀਮਤਾਂ ਵਧ ਗਈਆਂ ਹਨ। ਇਸ ਲਈ ਅਫਗਾਨਿਸਤਾਨ ਤੋਂ ਪਿਆਜ਼ ਦੀ ਡਲਿਵਰੀ ਤੋਂ ਬਾਅਦ ਹੀ ਕੀਮਤਾਂ ‘ਚ ਗਿਰਾਵਟ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਇਸ ਦੌਰਾਨ ਕੇਂਦਰ ਸਰਕਾਰ ਦੀ ਉਕਤ ਸਕੀਮ ਤਹਿਤ ਲੋਕਾਂ ਨੂੰ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੇ ਕੇ ਰਾਹਤ ਦਿੱਤੀ ਜਾ ਰਹੀ ਹੈ।