ਅੰਮ੍ਰਿਤਸਰ | ਰਾਮਨਗਰ ਇਲਾਕੇ ਦੇ ਰਹਿਣ ਵਾਲੇ ਕੇਵਲ ਸਿੰਘ ਨਾਂ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਘਰ ਜਾ ਕੇ ਫਾਹਾ ਲੈ ਲਿਆ ਹੈ।
ਮ੍ਰਿਤਕ ਕੇਵਲ ਸਿੰਘ ਦੇ ਸਾਲੇ ਨੇ ਦੱਸਿਆ ਕਿ ਉਸ ਦਾ ਸ਼ਰਨ ਕੌਰ ਨਾਂ ਦੀ ਲੜਕੀ ਨਾਲ ਪ੍ਰੇਮ ਸੰਬੰਧ ਸੀ। ਸ਼ਰਨ ਕੌਰ ਨੇ ਜੀਜਾ ਕੇਵਲ ਸਿੰਘ ਨੂੰ ਪਿਆਰ ਦੇ ਜਾਲ ਵਿਚ ਫਸਾਇਆ ਹੋਇਆ ਸੀ। ਉਹ ਉਸ ਨੂੰ ਵਾਰ-ਵਾਰ ਫੋਨ ਕਰਕੇ ਤੰਗ ਕਰਦੀ ਸੀ। ਜਦੋਂ ਉਹ ਮਿਲਣ ਘਰ ਗਏ ਤਾਂ ਪਰਿਵਾਰ ਨੇ ਕਤਲ ਕਰ ਦਿੱਤਾ ਅਤੇ ਆਤਮਹੱਤਿਆ ਦਾ ਡਰਾਮਾ ਕਰ ਰਹੇ ਹਨ। ਮਜੀਠਾ ਪੁਲਿਸ ਚੌਕੀ ਦੇ ਏਐਸਆਈ ਅਮਰ ਸਿੰਘ ਨੇ ਦੱਸਿਆ ਕਿ ਸ਼ਰਨ ਕੌਰ ਉੱਤੇ 306 ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।







































