ਲੁਧਿਆਣਾ, 18 ਨਵੰਬਰ | ਸ਼ਹਿਰ ਦਾ ਮੁੱਖ ਦਮੋਰੀਆ ਰੇਲਵੇ ਪੁਲ 90 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਪੁਲ ਦੇ ਬੰਦ ਹੋਣ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਵਿਚ ਰੋਸ ਹੈ, ਜਦਕਿ ਸਥਾਨਕ ਬਾਜ਼ਾਰ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਪੁਲ ਦੇ ਬੰਦ ਹੋਣ ਨਾਲ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।
ਰੇਲਵੇ ਵੱਲੋਂ ਨਵੀਂ ਦਿੱਲੀ-ਅੰਮਿ੍ਤਸਰ ਨਵੀਂ ਰੇਲਵੇ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਲੁਧਿਆਣਾ ‘ਚ ਵੀ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ ਅਤੇ 20 ਨਵੰਬਰ ਤੋਂ ਸ਼ਹਿਰ ਦੇ ਵਿਚਕਾਰੋਂ ਲੰਘਣ ਵਾਲੇ ਦਮੋਰੀਆ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਰੇਲਵੇ ਵੱਲੋਂ 90 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਦਮੋਰੀਆ ਪੁਲ ਦੇ ਆਲੇ-ਦੁਆਲੇ ਸੈਂਕੜੇ ਵਪਾਰੀ ਆਪਣੀਆਂ ਦੁਕਾਨਾਂ ਚਲਾ ਰਹੇ ਹਨ ਅਤੇ ਇਸ ਪੁਲ ਦੇ ਬੰਦ ਹੋਣ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਸਕਦਾ ਹੈ। ਵਪਾਰੀ ਅਨਿਲ ਕੁਮਾਰ, ਅਰੁਣ, ਮਿੱਕੀ ਅਤੇ ਰਾਜੇਸ਼ ਨੇ ਦੱਸਿਆ ਕਿ ਪੁਲ ਬੰਦ ਹੋਣ ਨਾਲ ਉਨ੍ਹਾਂ ਦੀਆਂ ਦੁਕਾਨਾਂ ਵੀ ਬੰਦ ਹੋ ਜਾਣਗੀਆਂ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਖਰਚੇ ਪੂਰੇ ਕਰਨੇ ਔਖੇ ਹੋ ਜਾਣਗੇ।
ਦਮੋਰੀਆ ਪੁਲ ਤੋਂ ਇੱਕ ਰਸਤਾ ਡੀਐਮਸੀ, ਸੀਐਮਸੀ ਨੂੰ ਜਾਂਦਾ ਹੈ ਅਤੇ ਦੂਜਾ ਰਸਤਾ ਸ਼ਹਿਰ ਦੇ ਘੰਟਾਘਰ, ਸਬਜ਼ੀ ਮੰਡੀ, ਗਾਂਧੀ ਨਗਰ ਮਾਰਕੀਟ, ਦਰੇਸੀ, ਮੰਨਾ ਸਿੰਘ ਨਗਰ ਨੂੰ ਜਾਂਦਾ ਹੈ, ਇੱਥੇ ਹਰ ਰੋਜ਼ ਲੱਖਾਂ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਦਮੋਰੀਆ ਪੁਲ ਦੇ ਬੰਦ ਹੋਣ ਤੋਂ ਬਾਅਦ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਦਿਨ ਭਰ ਇਸ ਪੁਲ ਤੋਂ ਲੋਕ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਪੁਲ ਦੇ ਬੰਦ ਹੋਣ ਤੋਂ ਬਾਅਦ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)