ਵੱਡੀ ਖ਼ਬਰ : ਮਸ਼ਹੂਰ ਪਹਿਲਵਾਨ ਗੀਤਾ ਫੋਗਾਟ ਦਿੱਲੀ ਪੁਲਿਸ ਦੀ ਹਿਰਾਸਤ ‘ਚ, ਜਾਣੋ ਕੀ ਹੈ ਮਾਮਲਾ

0
822

ਦਿੱਲੀ| ਮਸ਼ਹੂਰ ਪਹਿਲਵਾਨ ਗੀਤਾ ਫੋਗਾਟ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਗੀਤਾ ਫੋਗਾਟ ਦੇ ਦਿੱਲੀ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ, ਦਿੱਲੀ ਪੁਲਿਸ ਨੇ ਉਸ ਨੂੰ ਸਿੰਘੂ ਬਾਰਡਰ ‘ਤੇ ਰੋਕ ਲਿਆ ਅਤੇ ਹਿਰਾਸਤ ਵਿਚ ਲੈ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੀਤਾ ਫੋਗਾਟ ਪਹਿਲਵਾਨਾਂ ਦੇ ਪ੍ਰਦਰਸ਼ਨ ‘ਚ ਹਿੱਸਾ ਲੈਣ ਜੰਤਰ-ਮੰਤਰ ਪਹੁੰਚ ਰਹੀ ਸੀ। ਹਾਲਾਂਕਿ ਹੁਣ ਤੱਕ ਇਸ ਪੂਰੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦੱਸ ਦੇਈਏ ਕਿ ਗੀਤਾ ਫੋਗਟ ਵਿਨੇਸ਼ ਫੋਗਾਟ ਦੀ ਚਚੇਰੀ ਭੈਣ ਹੈ, ਜੋ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੀ ਹੈ। ਉਹ ਦੇਸ਼ ਦੇ ਸਭ ਤੋਂ ਮਸ਼ਹੂਰ ਕੁਸ਼ਤੀ ਪਰਿਵਾਰ ਨਾਲ ਸਬੰਧਤ ਹੈ। ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਜੋ ਪਹਿਲਵਾਨਾਂ ਦੇ ਸਮਰਥਨ ਵਿੱਚ ਰੋਸ ਮਾਰਚ ਕੱਢ ਰਹੀਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥਣਾਂ ਨੇ ਪੁਲੀਸ ’ਤੇ ਕੁੱਟਮਾਰ ਅਤੇ ਅਸ਼ਲੀਲਤਾ ਦੇ ਦੋਸ਼ ਲਾਏ ਸਨ।

ਦੱਸ ਦੇਈਏ ਕਿ ਮੰਗਲਵਾਰ ਨੂੰ ਬਜਰੰਗ ਪੂਨੀਆ ਨੇ ਵਿਦਿਆਰਥੀਆਂ ਤੋਂ ਸਮਰਥਨ ਮੰਗਿਆ ਸੀ, ਜਿਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪਹਿਲਵਾਨਾਂ ਦੇ ਸਮਰਥਨ ‘ਚ ਮਾਰਚ ਕੱਢਿਆ ਸੀ। ਇਸ ਦੌਰਾਨ ਪੁਲਿਸ ਨੇ ਵਿਦਿਆਰਥਣਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।