ਫਤਿਹਗੜ੍ਹ ਸਾਹਿਬ, 3 ਨਵੰਬਰ | ਸਰਹਿੰਦ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ‘ਚ ਧਮਾਕਾ ਹੋਇਆ ਹੈ, ਜਿਸ ‘ਚ ਟਰੇਨ ਦੇ ਪਿਛਲੇ ਹਿੱਸੇ ‘ਚ ਜਨਰਲ ਬੋਗੀ ‘ਚ ਧਮਾਕਾ ਹੋਣ ਕਾਰਨ 4 ਯਾਤਰੀ ਜ਼ਖਮੀ ਹੋ ਗਏ।
ਬੋਗੀ ਵਿਚ ਧੂੰਆਂ ਸੀ। ਬੋਗੀ ਵਿਚ ਰੌਲਾ ਪੈ ਗਿਆ। ਟਰੇਨ ਦੀ ਰਫਤਾਰ ਧੀਮੀ ਸੀ, ਇਸ ਲਈ ਯਾਤਰੀ ਆਪਣੀ ਜਾਨ ਬਚਾਉਣ ਲਈ ਬਾਹਰ ਭੱਜੇ। ਕਿਸੇ ਨੇ ਛਾਲ ਮਾਰ ਦਿੱਤੀ ਅਤੇ ਕੋਈ ਐਮਰਜੈਂਸੀ ਵਿੰਡੋ ਰਾਹੀਂ ਬਾਹਰ ਆ ਗਿਆ।
ਜ਼ਖਮੀਆਂ ਨੂੰ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਟਰੇਨ ‘ਚ ਧਮਾਕੇ ਤੋਂ ਬਾਅਦ ਯਾਤਰੀਆਂ ‘ਚ ਦਹਿਸ਼ਤ ਫੈਲ ਗਈ। ਟਰੇਨ (13006 ਟਰੇਨ ਨੰਬਰ) ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਸੀ। ਅੱਧੀ ਰਾਤ ਨੂੰ ਰੇਲਵੇ ਪੁਲਿਸ ਤੇ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਘਟਨਾ ਦੌਰਾਨ ਰੇਲਗੱਡੀ ਨੂੰ ਸਰਹਿੰਦ ਰੇਲਵੇ ਸਟੇਸ਼ਨ ‘ਤੇ ਕਰੀਬ ਅੱਧਾ ਘੰਟਾ ਰੋਕਿਆ ਗਿਆ।