ਵੱਡੀ ਖਬਰ : ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਘਰ ਤੇ ਦਫਤਰ ਵਿਚ ED ਨੇ ਮਾਰੀ ਰੇਡ

0
393

ਚੰਡੀਗੜ੍ਹ, 31 ਅਕਤੂਬਰ | ਈਡੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰ ਵਿਖੇ ਛਾਪਾ ਮਾਰਿਆ ਗਿਆ ਹੈ। ਦੱਸ ਦਈਏ ਕਿ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਹਨ। ਇਹ ਟੀਮਾਂ ਦਿੱਲੀ ਤੋਂ ਰੇਡ ਮਾਰਨ ਲਈ ਆਈਆਂ ਹਨ। ਵਿਧਾਇਕ ਕੁਲਵੰਤ ਸਿੰਘ ਦੇ ਟਿਕਾਣਿਆਂ ‘ਤੇ ਈਡੀ ਵੱਲੋਂ ਰੇਡ ਮਾਰੀ ਜਾ ਰਹੀ ਹੈ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਜਨਤਾ ਲੈਂਡ ਪ੍ਰਮੋਟਰ ਦੇ ਐੱਮਡੀ ਕੁਲਵੰਤ ਸਿੰਘ ਦੇ ਸੈਕਟਰ 71 ਸਥਿਤ ਘਰ ਵਿਖੇ ਈਡੀ ਨੇ ਛਾਪਾ ਮਾਰਿਆ ਹੈ। ਈਡੀ ਦੀ ਟੀਮ ਸਵੇਰੇ ਸਵਾ ਸੱਤ ਵਜੇ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੀ। ਜੇਐੱਲਪੀਐੱਲ ਦੇ ਕਾਰਪੋਰੇਟ ਦਫ਼ਤਰ ਸੈਕਟਰ-82 ਅਤੇ ਸੁਹਾਣਾ ਸਥਿਤ ਕਾਰੋਬਾਰੀ ਥਾਵਾਂ ਸਮੇਤ ਚਾਰ ਥਾਵਾਂ ‘ਤੇ ਹੋਰ ਛਾਪੇਮਾਰੀ ਚੱਲ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁਲਵੰਤ ਸਿੰਘ ਇਸ ਵੇਲੇ ਘਰ ‘ਚ ਮੌਜੂਦ ਨਹੀਂ ਹਨ।