ਜਲੰਧਰ | ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ 17 ਮਈ ਬੁੱਧਵਾਰ ਨੂੰ ਸਰਕਟ ਹਾਊਸ ਜਲੰਧਰ ਵਿਖੇ ਹੋਈ। CM ਭਗਵੰਤ ਮਾਨ ਨੇ ਜਲੰਧਰ ਦੀ ਜਿੱਤ ਤੋਂ ਬਾਅਦ ਜਲੰਧਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਤੇ ਵਿਕਾਸ ਕੰਮਾਂ ਲਈ 95 ਕਰੋੜ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਦੇ ਵਿਕਾਸ ਉਤੇ ਪੈਸੇ ਖਰਚ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਨ ਆਏ ਹਾਂ। ਆਦਮਪੁਰ ਸੜਕ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਗੁਰਾਇਆ-ਜੰਡਿਆਲਾ ਸੜਕ ਜਲਦ ਬਣਾਵਾਂਗੇ। ਰੈਵੇਨਿਊ ਪਟਵਾਰ ਯੂਨੀਅਨ ਦਾ ਟ੍ਰੇਨਿੰਗ ਪੀਰੀਅਡ ਇਕ ਸਾਲ ਹੋਰ ਵਧਾਇਆ। ਇਸ ਮੀਟਿੰਗ ਵਿਚ ਆਬਕਾਰੀ ਵਿਭਾਗ ‘ਚ 18 ਅਸਾਮੀਆਂ ਨੂੰ ਮਨਜ਼ੂਰੀ ਮਿਲੀ ਹੈ।
ਮਾਲ ਪਟਵਾਰੀਆਂ ਦੀ ਟਰੇਨਿੰਗ ਦਾ ਸਮਾਂ ਇਕ ਸਾਲ ਕਰ ਦਿੱਤਾ ਗਿਆ ਹੈ। ਉਹ ਸਮਾਂ ਹੁਣ ਉਨ੍ਹਾਂ ਦੀ ਨੌਕਰੀ ਵਿਚ ਸ਼ਾਮਲ ਕੀਤਾ ਗਿਆ ਹੈ। ਗਡਵਾਸੂ ਦੇ ਸਾਰੇ ਟੀਚਰਾਂ ਨੂੰ ਯੂਜੀਸੀ ਦੇ ਸੋਧੇ ਸਕੇਲਾਂ ਤਹਿਤ ਤਨਖਾਹ ਮਿਲੇਗੀ। ਮਾਨਸਾ ਦੇ ਗੋਬਿੰਦਪੁਰਾ ਵਿਚ ਸੋਲਰ ਤੇ ਨਵਿਆਉਣਯੋਗ ਊਰਜਾ ਪਲਾਂਟ ਲਾਇਆ ਜਾਵੇਗਾ।