ਵੱਡੀ ਖਬਰ : ਬਠਿੰਡਾ ਬੱਸ ਅੱਡੇ ਨੇੜੇ ਬਾਇਕ ਸਵਾਰ ਨੇ ਨੌਜਵਾਨ ਲੜਕੀ ਨੂੰ ਗੋਲੀਆਂ ਨਾਲ ਭੁੰਨਿਆ

0
11877

ਬਠਿੰਡਾ | ਸੂਬੇ ਚ ਕ੍ਰਾਇਮ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਸ਼ਾਮ ਬਠਿੰਡਾ ਬੱਸ ਅੱਡੇ ਨੇੜੇ ਕੁਝ ਇਕ ਬਾਇਕ ਸਵਾਰ ਨੇ ਸ਼ਰੇਆਮ ਲੜਕੀ ਨੂੰ ਗੋਲੀਆਂ ਮਾਰ ਦਿੱਤੀਆਂ। ਹਸਪਤਾਲ ਲਿਜਾਂਦਿਆਂ ਲੜਕੀ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਿਕ ਕੁੜੀ ਕੁਝ ਮੁੰਡਿਆਂ ਨਾਲ ਕੁਝ ਗੱਲ ਕਰ ਰਹੀ ਸੀ ਕਿ ਕਿਸੇ ਨੇ ਆ ਕੇ ਗੋਲੀਆਂ ਮਾਰ ਦਿੱਤੀਆਂ।

ਮਰਨ ਵਾਲੀ ਲੜਕੀ ਦੀ ਉਮਰ ਕਰੀਬ 30-35 ਸਾਲ ਦੇ ਆਸਪਾਸ ਲੱਗ ਰਹੀ ਹੈ। ਮੌਕੇ ‘ਤੇ ਮੌਜੂਦ ਇੱਕ ਬਜ਼ੁਰਗ ਵਰਿਆਮ ਸਿੰਘ ਨੇ ਦੱਸਿਆ ਕਿ ਬਸ ਸਟੈਂਡ ਸਾਹਮਣੇ 2 ਮੁੰਡੇ ਅਤੇ ਇੱਕ ਕੁੜੀ ਗੱਲਾਂ ਕਰ ਰਹੇ ਸਨ। ਇੱਕ ਬੰਦਾ ਮੂੰਹ ਢੱਕ ਕੇ ਬਾਇਕ ਉੱਤੇ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁੜੀ ਨੂੰ ਗੋਲੀ ਲੱਗੀ ਅਤੇ ਉਹ ਬੁਰੀਂ ਤਰ੍ਹਾਂ ਜ਼ਖਮੀ ਹੋ ਗਈ। ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ।

ਘਟਨਾਸਥਲ ਤੇ ਪਹੁੰਚੇ ਡੀਐਸਪੀ ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਫਿਲਹਾਲ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਲੜਕੀ ਬਾਰੇ ਪਤਾ ਲੱਗਣ ਤੋਂ ਬਾਅਦ ਹੀ ਕੁਝ ਅੱਗੇ ਪਤਾ ਲਗ ਸਕਦਾ ਹੈ ਕਿ ਮੁੰਡੇ ਕੌਣ ਸਨ ਅਤੇ ਲੜਕੀ ਨੂੰ ਗੋਲੀ ਕਿਉਂ ਮਾਰੀ