ਵੱਡੀ ਖਬਰ ! ਪੰਜਾਬ ਦੇ 8 ਸਰਕਾਰੀ ਕਾਲਜ ਖੁਦਮੁਖਤਿਆਰੀ ਕਾਲਜਾਂ ਵਜੋਂ ਹੋਣਗੇ ਅੱਪਗ੍ਰੇ਼ਡ, ਮਾਨ ਸਰਕਾਰ ਨੇ ਕਰ ਲਈ ਤਿਆਰੀ

0
5090

ਚੰਡੀਗੜ੍ਹ | ਪੰਜਾਬ ਸਰਕਾਰ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਮਦਦ ਨਾਲ 8 ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਕਾਲਜਾਂ ਵਜੋਂ ਅਪਗ੍ਰੇਡ ਕਰਨ ਲਈ ਪਛਾਣ ਕੀਤੀ ਹੈ। ਇਸ ਸੂਚੀ ਵਿਚ ਸਰਕਾਰੀ ਕਾਲਜ ਫ਼ਾਰ ਗਰਲਜ਼ ਲੁਧਿਆਣਾ, ਐੱਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਸਰਕਾਰੀ ਕਾਲਜ ਫ਼ਾਰ ਗਰਲਜ਼ ਪਟਿਆਲਾ, ਐੱਸ.ਆਰ. ਸਰਕਾਰੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਅਤੇ ਮੁਹਾਲੀ, ਮਲੇਰਕੋਟਲਾ ਅਤੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜਾਂ ਦੇ ਨਾਂ ਸੂਚੀ ਵਿਚ ਸ਼ਾਮਲ ਹਨ।

ਇਨ੍ਹਾਂ ਕਾਲਜਾਂ ਨੂੰ ਆਪਣੀਆਂ ਤਜਵੀਜ਼ਾਂ ਡਾਇਰੈਕਟਰ, ਸੀਨੀਅਰ ਸੈਕੰਡਰੀ ਸਿੱਖਿਆ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਹੈ। ਇਹ ਤਜਵੀਜ਼ਾਂ ਫਿਰ “ਕਾਲਜਾਂ ਨੂੰ ਆਟੋਨੋਮਸ ਸਟੇਟਸ ਦੀ ਗਰਾਂਟ ਅਤੇ ਮਿਆਰਾਂ ਦੀ ਸਾਂਭ-ਸੰਭਾਲ ਲਈ ਉਪਾਅ” ਰੈਗੂਲੇਸ਼ਨਜ਼, 2023 ਦੇ ਤਹਿਤ ਅੰਤਿਮ ਵਿਚਾਰ ਲਈ UGC ਨੂੰ ਭੇਜੀਆਂ ਜਾਣਗੀਆਂ।

ਖੁਦਮੁਖਤਿਆਰੀ ਦਾ ਮਤਲਬ ਇਹ ਹੋਵੇਗਾ ਕਿ ਇਹ ਕਾਲਜ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀ ਇਜਾਜ਼ਤ ਤੋਂ ਬਿਨਾਂ ਮੌਜੂਦਾ ਕੋਰਸਾਂ ਦੀ ਸਮੀਖਿਆ ਕਰਨ ਅਤੇ ਨਵੇਂ ਕੋਰਸਾਂ ਨੂੰ ਮੁੜ ਡਿਜ਼ਾਈਨ ਕਰਨ ਲਈ ਸੁਤੰਤਰ ਹੋਣਗੇ। ਇਨ੍ਹਾਂ ਕਾਲਜਾਂ ਨੂੰ ਫੀਸ ਢਾਂਚੇ ਬਾਰੇ ਫੈਸਲਾ ਕਰਨ ਦੀ ਵੀ ਆਜ਼ਾਦੀ ਹੋਵੇਗੀ।