ਵੱਡੀ ਖਬਰ ! ਪੰਜਾਬ ‘ਚ 24 SHO ਨੂੰ ਮਿਲੀ ਪ੍ਰਮੋਸ਼ਨ, CM ਮਾਨ ਨੇ ਚਾਹ ‘ਤੇ ਬੁਲਾ ਕੇ ਦਿੱਤੀ ਖੁਸ਼ਖਬਰੀ

0
637

ਚੰਡੀਗੜ੍ਹ, 7 ਫਰਵਰੀ | ਪੰਜਾਬ ਸਰਕਾਰ ਨੇ ਖੇਡ ਕੋਟੇ ਵਿਚੋਂ 24 ਐਸਐਚਓਜ਼ ਨੂੰ ਤਰੱਕੀ ਦਿੱਤੀ ਹੈ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਤਰੱਕੀ ਦਿੱਤੀ ਹੈ।

ਇਨ੍ਹਾਂ ਅਧਿਕਾਰੀਆਂ ਦੀ ਤਰੱਕੀ 2011 ਤੋਂ ਲਟਕ ਰਹੀ ਸੀ। ਦੋ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਸਾਰੇ ਪਦਉੱਨਤ ਅਧਿਕਾਰੀਆਂ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਬੁਲਾ ਕੇ ਚਾਹ ਪਾਰਟੀ ਕਰਵਾਈ ਸੀ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦੀ ਤਰੱਕੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਇਕ ਫੋਟੋ ਵੀ ਕਲਿੱਕ ਕਰਵਾਈ।