ਵੱਡੀ ਲਾਪ੍ਰਵਾਹੀ : ਮੁਫਤ ਸਫਰ ਦੇ ਚੱਕਰ ‘ਚ 2 ਸਾਲ ਦੀ ਬੱਚੀ ਨੂੰ ਬੱਸ ਸਟੈਂਡ ‘ਤੇ ਭੁੱਲੀ ਔਰਤ

0
951

ਲੁਧਿਆਣਾ | ਪੰਜਾਬ ਸਰਕਾਰ ਨੇ ਔਰਤਾਂ ਨੂੰ ਸਰਕਾਰੀ ਬੱਸਾਂ ‘ਚ ਮੁਫਤ ਸਫਰ ਦੀ ਸਹੂਲਤ ਦਿੱਤੀ ਹੋਈ ਹੈ, ਜਿਸ ਕਾਰਨ ਔਰਤਾਂ ਜ਼ਿਆਦਾਤਰ ਰੋਡਵੇਜ਼ ਦੀਆਂ ਬੱਸਾਂ ‘ਚ ਸਫਰ ਕਰਦੀਆਂ ਹਨ, ਜਿਸ ਦਾ ਕਈ ਵਾਰ ਔਰਤਾਂ ਨੂੰ ਭਾਰੀ ਨੁਕਸਾਨ ਵੀ ਉਠਾਉਣਾ ਪੈ ਜਾਂਦਾ ਹੈ।

ਇਸੇ ਤਰ੍ਹਾਂ ਦੀ ਇਕ ਘਟਨਾ ਲੁਧਿਆਣਾ ਬੱਸ ਅੱਡੇ ‘ਤੇ ਵਾਪਰੀ। ਇਥੇ ਇਕ ਔਰਤ ਅੰਮ੍ਰਿਤਸਰ ਦੇ ਲਈ ਰੋਡਵੇਜ਼ ਦੀ ਬੱਸ ‘ਚ ਮੁਫਤ ਸਫਰ ਕਰਨ ਦੇ ਚੱਕਰ ‘ਚ ਆਪਣੀ 2 ਸਾਲ ਦੀ ਬੱਚੀ ਨੂੰ ਬੱਸ ਸਟੈਂਡ ‘ਤੇ ਹੀ ਭੁੱਲ ਗਈ।

ਬੱਸ ਸਟੈਂਡ ‘ਤੇ ਬੱਚੀ ਦੇ ਰੋਣ ਦੀ ਅਵਾਜ਼ ਆਸ-ਪਾਸ ਬੈਠੇ ਯਾਤਰੀਆਂ ਨੇ ਸੁਣੀ ਤੇ ਦੇਖਿਆ ਕਿ ਬੱਚੀ ਦੇ ਨਾਲ ਕੋਈ ਨਹੀਂ ਹੈ ਤਾਂ ਬੱਸ ਸਟੈਂਡ ਦੇ ਇੰਚਾਰਜ ਨੇ ਬੱਚੀ ਨੂੰ ਸਹੀ-ਸਲਾਮਤ ਆਪਣੇ ਕੋਲ ਰੱਖਿਆ ਤੇ ਇਸ ਦੀ ਸੂਚਨਾ ਸਟੇਸ਼ਨ ਸੁਪਰਵਾਈਜ਼ਰ ਨੂੰ ਦਿੱਤੀ।

ਪਤਾ ਲੱਗਣ ‘ਤੇ ਬੱਸ ਕੰਡਕਟਰ ਨੂੰ ਫੋਨ ਕਰਕੇ ਸੂਚਿਤ ਕੀਤਾ ਤਾਂ ਬੱਸ 10 ਕਿਲੋਮੀਟਰ ਦੂਰ ਪਹੁੰਚ ਗਈ ਸੀ। ਜਦੋਂ ਬੱਸ ‘ਚ ਬੈਠੀਆਂ ਔਰਤਾਂ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਇਕ ਔਰਤ ਨੇ ਰੌਲਾ ਪਾਉਂਦਿਆਂ ਕਿਹਾ ਕਿ ਉਹ ਬੱਚੀ ਮੇਰੀ ਹੈ। ਡਰਾਈਵਰ ਨੇ ਬੱਸ ਰੋਕੀ ਤੇ ਉਹ ਔਰਤ ਲੁਧਿਆਣਾ ਬੱਸ ਸਟੈਂਡ ਪਹੁੰਚੀ ਤੇ ਆਪਣੀ ਬੱਚੀ ਨੂੰ ਦੇਖ ਕੇ ਉਸ ਨੂੰ ਗਲ਼ੇ ਲਾਇਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ