ਪੰਜਾਬ ‘ਚ ਵੱਡੀ ਵਾਰਦਾਤ ! ਦਿਨ-ਦਿਹਾੜੇ 3 ਨੌਜਵਾਨਾਂ ਦਾ ਕਤਲ, ਨਸ਼ਾ ਛੁਡਾਊ ਕੇਂਦਰ ਨੇੜੇ ਮਿਲੀਆਂ ਲਾਸ਼ਾ

0
735

 ਹੁਸ਼ਿਆਰਪੁਰ, 9 ਨਵੰਬਰ | ਗੜ੍ਹਸ਼ੰਕਰ ਦੇ ਮਸ਼ਹੂਰ ਪਿੰਡ ਮੋਰਾਂਵਾਲੀ ‘ਚ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ 3 ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਕਤਲਾਂ ਕਾਰਨ ਲੋਕਾਂ ਵਿਚ ਸਨਸਨੀ ਮਚ ਗਈ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਸਿੰਘ ਮਨੀ, ਮੁਖਤਿਆਰ ਸਿੰਘ ਸੁੱਖਾ ਅਤੇ ਸ਼ਰਨ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੋ ਧਿਰਾਂ ਵਿਚਾਲੇ ਮਾਮੂਲੀ ਗੱਲ ਪਿੱਛੇ ਲੜਾਈ ਹੋ ਗਈ। ਇਸ ਦੌਰਾਨ 3 ਲੋਕਾਂ ਦਾ ਕਤਲ ਕਰ ਦਿੱਤਾ।

ਗੜ੍ਹਸ਼ੰਕਰ ‘ਚ ਨਸ਼ਾ ਛੁਡਾਊ ਕੇਂਦਰ ਨੇੜੇ ਉਕਤ ਤਿੰਨਾਂ ਨੌਜਵਾਨਾਂ ‘ਤੇ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ਾਂ ਨੂੰ ਗੜ੍ਹਸ਼ੰਕਰ ਦੇ ਹਸਪਤਾਲ ਪਹੁੰਚਾਇਆ।

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਪਹਿਲਾਂ ਉਹ ਹਿਮਾਚਲ ਵਿਚ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸਨ ਅਤੇ ਬਾਅਦ ਵਿਚ ਦੋਵਾਂ ਧਿਰਾਂ ਵਿਚ ਝਗੜਾ ਹੋ ਗਿਆ। ਹੁਣ ਆਪਸੀ ਦੁਸ਼ਮਣੀ ਕਾਰਨ ਤਿੰਨ ਵਿਅਕਤੀਆਂ ਨੇ ਇੱਕ ਦੂਜੇ ‘ਤੇ ਹਮਲਾ ਕਰ ਕੇ ਕਤਲ ਕਰ ਦਿੱਤਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)