ਹੁਸ਼ਿਆਰਪੁਰ ‘ਚ ਵੱਡੀ ਵਾਰ/ਦਾਤ: ਸ਼ੋਅਰੂਮ ‘ਚ ਕੰਮ ਕਰਨ ਵਾਲੇ ਕਰਿੰਦੇ ਨੂੰ ਮਾਲਕ ਨੇ ਮਾਰੀ ਗੋ.ਲੀ, ਮੌਕੇ ‘ਤੇ ਮੌ.ਤ

0
1162

ਹੁਸ਼ਿਆਰਪੁਰ, 30 ਜਨਵਰੀ| ਹੁਸ਼ਿਆਰਪੁਰ ਦੇ ਦਸੂਹਾ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬਜਾਜ ਸ਼ੋਅਰੂਮ ਦੇ ਮਾਲਕ ਨੇ ਆਪਣੇ ਸ਼ੋਅਰੂਮ ਵਿਚ ਕੰਮ ਕਰਨ ਵਾਲੇ ਕਰਿੰਦੇ ਨੂੰ ਗੋਲ਼ੀ ਮਾਰ ਦਿੱਤੀ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਓਦਰਾ ਵਾਸੀ ਜੋਗਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਦੇ ਬਾਅਦ ਸ਼ੋਅਰੂਮ ਦਾ ਮਾਲਕ ਫਰਾਰ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੋਅਰੂਮ ਮਾਲਕ ਨੇ ਗੋਲ਼ੀ ਮਾਰਨ ਦੇ ਬਾਅਦ ਮੁਲਾਜ਼ਮ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਸ਼ੋਅਰੂਮ ਮਾਲਕ ਆਪਣੀ ਥਾਰ ਕਾਰ ਉਥੇ ਛੱਡ ਕੇ ਭੱਜ ਗਿਆ। ਘਟਨਾ ਦੇ ਬਾਅਦ ਪੂਰਾ ਪਰਿਵਾਰ ਸਿਵਲ ਹਸਪਤਾਲ ਪਹੁੰਚਿਆ।

ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ ਤੇ ਪੂਰੀ ਘਟਨਾ ਦਾ ਜਾਇਜ਼ਾ ਲਿਆ। ਸ਼ੋਅਰੂਮ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।