ਨਵੀਂ ਦਿੱਲੀ | ਰਾਜਧਾਨੀ ਦਿੱਲੀ ਦੀ ਰੋਹਿਨੀ ਕੋਰਟ ‘ਚ ਪੇਸ਼ੀ ਦੌਰਾਨ ਫਾਇਰਿੰਗ ‘ਚ ਗੋਗੀ ਗੈਂਗ ਦੇ ਸਰਗਣਾ ਜਤਿੰਦਰ ਗੋਗੀ ਅਤੇ ਉਸ ‘ਤੇ ਹਮਲਾ ਕਰਨ ਆਏ 2 ਸ਼ੂਟਰਾਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਕੋਰਟ ‘ਚ ਹੋਈ ਇਸ ਗੈਂਗਵਾਰ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ।
ਸੂਤਰਾਂ ਅਨੁਸਾਰ ਕੋਰਟ ‘ਚ ਅੱਜ ਗੈਂਗਸਟਰ ਜਤਿੰਦਰ ਗੋਗੀ ਦੀ ਪੇਸ਼ੀ ਸੀ ਪਰ ਪੇਸ਼ੀ ਤੋਂ ਪਹਿਲਾਂ ਹੀ ਵਕੀਲ ਦੀ ਡਰੈੱਸ ‘ਚ ਆਏ 2 ਬਦਮਾਸ਼ ਕੋਰਟ ‘ਚ ਪਹਿਲਾਂ ਹੀ ਮੌਜੂਦ ਸਨ, ਜਿਨ੍ਹਾਂ ਫਾਇਰਿੰਗ ਦੌਰਾਨ ਗੋਗੀ ਨੂੰ ਢੇਰ ਕਰ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ‘ਚ ਸ਼ੂਟਰਾਂ ‘ਤੇ ਵੀ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਉਨ੍ਹਾਂ ਦੀ ਵੀ ਮੌਤ ਹੋ ਗਈ।
ਇਸ ਫਾਇਰਿੰਗ ‘ਚ ਕਈ ਵਕੀਲ ਤੇ ਲੋਕ ਵੀ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਇਕ ਮਹਿਲਾ ਵਕੀਲ ਨੂੰ ਗੋਲੀ ਲੱਗਣ ਦੀ ਖਬਰ ਹੈ। ਗੋਗੀ ‘ਤੇ ਹਮਲਾ ਕਰਨ ਵਾਲਿਆਂ ਦਾ ਨਾਂ ਮੌਰਿਸ ਤੇ ਰਾਹੁਲ ਦੱਸਿਆ ਜਾ ਰਿਹਾ ਹੈ।