ਸ੍ਰੀ ਮੁਕਤਸਰ ਸਾਹਿਬ, 19 ਸਤੰਬਰ | ਇਥੇ ਇਕ ਵੱਡੀ ਘਟਨਾ ਵਾਪਰੀ ਹੈ। ਮੁਕਤਸਰ ‘ਚ ਸਵਾਰੀਆਂ ਨਾਲ ਭਰੀ ਨਿੱਜੀ ਬੱਸ ਨਹਿਰ ‘ਚ ਡਿੱਗ ਗਈ। ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ। ਝਬੇਲਵਾਲੀ ਪਿੰਡ ਨੇੜੇ ਘਟਨਾ ਵਾਪਰੀ ਹੈ। ਮੁਕਤਸਰ-ਕੋਟਕਪੂਰਾ ਰੋਡ ਨੇੜੇ ਹਾਦਸਾ ਹੋਇਆ। ਬਚਾਅ ਕਾਰਜ ਜਾਰੀ ਹੈ।
ਦੱਸ ਦਈਏ ਕਿ ਮੁਕਤਸਰ-ਕੋਟਕਪੂਰਾ ਰੋਡ ‘ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾ ਨਹਿਰਾਂ ‘ਚੋਂ ਰਾਜਸਥਾਨ ਨਹਿਰ ‘ਚ ਸਵਾਰੀਆਂ ਨਾਲ ਭਰੀ ਬੱਸ ਡਿੱਗ ਗਈ। ਨਹਿਰ ਦੇ ਪੁਲ਼ ‘ਤੇ ਲੱਗੇ ਲੋਹੇ ਦੇ ਐਂਗਲਾਂ ‘ਚ ਵੱਜਣ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ‘ਚ ਜਾ ਲਟਕਿਆ ਜਦਕਿ ਅੱਧਾ ਹਿੱਸਾ ਬਾਹਰ ਪੁੱਲ ਉਪਰ ਰਹਿ ਗਿਆ। ਇਸ ਘਟਨਾ ਦਾ ਪਤਾ ਲੱਗਣ ‘ਤੇ ਲੋਕ ਵੱਡੀ ਗਿਣਤੀ ‘ਚ ਉੱਥੇ ਪੁੱਜ ਗਏ।
ਉਧਰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ ਤੇ ਬੱਸ ‘ਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤਕ ਪ੍ਰਸ਼ਾਸਨਿਕ ਅਮਲਾ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢਣ ‘ਚ ਜੁਟਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਇਸੇ ਨਹਿਰ ‘ਚ 1992 ‘ਚ ਡਿੱਗੀ ਸੀ, ਜਿਸ ਵਿਚ ਬੱਚਿਆਂ ਸਮੇਤ ਕਰੀਬ 80 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ।