ਬਸੰਤ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ‘ਤੇ ਪਹਿਲੀ ਵਾਰ 307 ਦਾ ਕੇਸ ਦਰਜ

0
1322

ਹੁਸ਼ਿਆਰਪੁਰ | ਬਸੰਤ ਪੰਚਮੀ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਹੁਸ਼ਿਆਰਪੁਰ ‘ਚ ਚਾਈਨਾ ਡੋਰ ਤੋਂ ਪਤੰਗ ਉਡਾਉਣ ਵਾਲੇ ਖਿਲਾਫ ਪੁਲਿਸ ਨੇ 307 ਦਾ ਪਰਚਾ (ਇਰਾਦਾ-ਏ-ਕਤਲ) ਦਰਜ ਕਰ ਲਿਆ ਹੈ। ਫਿਲਫਾਲ ਕੇਸ ਚ ਹਾਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਸ਼ਿਕਾਇਤਕਰਤਾ ਨੂੰ ਆਰੋਪੀ ਦੀ ਪਛਾਣ ਨਹੀਂ ਹੈ।

ਪੁਲਿਸ ਨੂੰ ਦਿੱਤੇ ਬਿਆਨ ‘ਚ ਹੁਸ਼ਿਆਰਪੁਰ ਦੇ ਵਾਰਡ ਨੰਬਰ 22 ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਬੱਸ ਸਟਾਪ ਪਿਪਲਾਂਵਾਲ ਦੇ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਚਾਈਨਾ ਡੋਰ ਨਾਲ ਉਸ ਦਾ ਗਲਾ ਕਟਿਆ ਗਿਆ। ਉਸ ਨੂੰ ਮਾਡਰਨ ਹਸਪਤਾਲ ਦਾਖਲ ਕਰਵਾਇਆ ਗਿਆ । ਮਾਡਲ ਟਾਊਨ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ।