ਪੰਜਾਬ ਡੀਜੀਪੀ ਦਾ ਵੱਡਾ ਐਕਸ਼ਨ, ਕਿਹਾ- ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ

0
845

ਚੰਡੀਗੜ੍ਹ/ਤਰਨਤਾਰਨ | ਪੰਜਾਬ ਪੁਲਸ ਪੰਜਾਬ ਚ ਵਧ ਰਹੇ ਗੈਂਗਸਟਰਾਂ ਅਤੇ ਨਸ਼ੇ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਗੈਂਗਸਟਰਵਾਦ ਨੂੰ ਖਤਮ ਕਰਨ ਲਈ ਪੁਲਿਸ ਵਲੋਂ ਸਖਤ ਕਦਮ ਚੁਕੇ ਜਾ ਰਹੇ ਹਨ। ਵਿਦੇਸ਼ਾਂ ਚ ਬੈਠ ਕੇ ਗੈਂਗਸਟਰ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਹੇ ਹਨ। ਉਨ੍ਹਾਂ ਨੂੰ ਭਾਰਤ (ਪੰਜਾਬ) ਲਿਆਉਣ ਲਈ ਰੈੱਡ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਕੇਂਦਰ ਸਰਕਾਰ ਅਤੇ ਇੰਟਰਪੋਲ ਦਾ ਮਦਦ ਨਾਲ ਇਨ੍ਹਾਂ ਗੈਂਗਸਟਰਾਂ ਨੂੰ ਛੇਤੀ ਹੀ ਵਾਪਸ ਲਿਆ ਕੇ ਜੇਲਾਂ ਵਿਜ ਡੱਕਿਆ ਜਾਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਹਥਿਆਰਾਂ ਅਤੇ ਨਸ਼ੇ ਵਾਲੇ ਪਦਾਰਥਾਂ ਨੂੰ ਰੋਕਣ ਲਈ ਸਰਹਦ ਨੇੜੇ ਪੁਲਸ ਫੋਰਸ ਵਧਾ ਦਿੱਤੀ ਗਈ ਹੈ ਅਤੇ ਨਾਲ-ਨਾਲ ਸਪੈਸ਼ਲ ਸਰਜ ਮੁਹਿੰਮ ਚਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੀਐਸਐਫ ਨਾਲ ਤਾਲਮੇਲ ਕਰ ਕੇ ਸਖਤ ਕਦਮ ਚੁੱਕੇ ਜਾਣਗੇ।