ਚਿਮਨੀ ‘ਚ ਇੱਟਾਂ ਭਰਦਿਆਂ ਵੱਡਾ ਹਾਦਸਾ : ਕੰਧ ਡਿਗਣ ਨਾਲ 6 ਮਜ਼ਦੂਰਾਂ ਦੀ ਦਰਦਨਾਕ ਮੌਤ, 3 ਦੀ ਹਾਲਤ ਗੰਭੀਰ

0
461

ਚੰਡੀਗੜ੍ਹ, 26 ਦਸੰਬਰ| ਉੱਤਰਾਖੰਡ ਦੇ ਰੁੜਕੀ ‘ਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਮੰਗਲੌਰ ਕੋਤਵਾਲੀ ਦੇ ਲਹਬੋਲੀ ਪਿੰਡ ‘ਚ ਇਕ ਇੱਟਾਂ ਦੇ ਭੱਠੇ ਦੀ ਕੰਧ ਅਚਾਨਕ ਡਿੱਗ ਗਈ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਮਜ਼ਦੂਰ ਮਲਬੇ ਹੇਠ ਦਬ ਗਏ। ਇਸ ਦੌਰਾਨ ਛੇ ਮਜ਼ਦੂਰਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ, ਜਦਕਿ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਸਵੇਰੇ ਇੱਟਾਂ ਪਕਾਉਣ ਲਈ ਚਿਮਨੀ ਵਿੱਚ ਇੱਟਾਂ ਭਰਦੇ ਸਮੇਂ ਇਹ ਹਾਦਸਾ ਵਾਪਰਿਆ ਹੈ । ਜਦੋਂ ਮਜ਼ਦੂਰ ਕੰਮ ਕਰ ਰਹੇ ਸਨ ਤਾਂ ਅਚਾਨਕ ਕੰਧ ਡਿੱਗ ਗਈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਕੰਧ ਕੋਲ ਖੜ੍ਹੇ ਮਜ਼ਦੂਰ ਮਲਬੇ ਹੇਠ ਦਬ ਗਏ।

ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਮੰਗਲੌਰ ਥਾਣੇ ਦੇ ਇੰਚਾਰਜ ਪ੍ਰਦੀਪ ਬਿਸ਼ਟ ਨੇ ਦੱਸਿਆ ਕਿ ਹੁਣ 5 ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਦਕਿ ਤਿੰਨ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਇੱਕ ਮਜ਼ਦੂਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਐਸਐਸਪੀ ਅਤੇ ਡੀਐਮ (Roorkee) ਵੀ ਮੌਕੇ ’ਤੇ ਪੁੱਜੇ, ਸਥਿਤੀ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।