ਤੜਕਸਾਰ ਵੱਡਾ ਹਾਦਸਾ ! ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਕੰਡਕਟਰ ਸਣੇ ਕਈ ਸਵਾਰੀਆਂ ਜ਼ਖਮੀ

0
614

ਸੰਗਰੂਰ, 12 ਨਵੰਬਰ | ਬੀਤੇ ਕੁੱਝ ਦਿਨਾਂ ਤੋਂ ਪੰਜਾਬ ਵਿਚ ਧੁੰਦ ਪੈ ਰਹੀ ਹੈ। ਭਵਾਨੀਗੜ੍ਹ ਇਲਾਕੇ ‘ਚ ਪੈ ਰਹੀ ਸੰਘਣੀ ਧੁੰਦ ਕਾਰਨ ਮੰਗਲਵਾਰ ਤੜਕਸਾਰ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਸੰਗਰੂਰ ਤੋਂ ਆ ਰਹੀ ਇਕ ਪੀ.ਆਰ.ਟੀ.ਸੀ ਬੱਸ ਤੇ ਡੀਏਪੀ ਖਾਦ ਦੇ ਭਰੇ ਇਕ ਟਰੱਕ-ਟਰਾਲੇ ਵਿਚਕਾਰ ਟੱਕਰ ਹੋ ਗਈ।

ਇਹ ਹਾਦਸਾ ਭਵਾਨੀਗੜ੍ਹ ਵਿਖੇ ਬਲਿਆਲ ਨੇੜੇ ਵਾਪਰਿਆ, ਜਦੋਂ ਟਰੱਕ ਸਰਵਿਸ ਲੇਨ ਵੱਲ ਮੁੜ ਰਿਹਾ ਸੀ। ਦੋਵਾਂ ਵਾਹਨਾਂ ਦੇ ਟਕਰਾਉਣ ਮਗਰੋਂ ਆਸਪਾਸ ਦੇ ਲੋਕ ਡਰ ਗਏ ਤੇ ਘਟਨਾ ਸਥਾਨ ‘ਤੇ ਚੀਕ-ਚਿਹਾੜਾ ਪੈ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਉਕਤ ਹਾਦਸੇ ਵਿਚ ਬੱਸ ਕੰਡਕਟਰ ਸਮੇਤ ਅੱਧੀ ਦਰਜਨ ਦੇ ਕਰੀਬ ਮੁਸਾਫਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦੋਂਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)