ਵੱਡਾ ਹਾਦਸਾ ! ਰਾਤ ਨੂੰ ਅੰਗੀਠੀ ਬਾਲ ਕੇ ਸੁੱਤੇ 5 ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ, ਇਕ ਜ਼ੇਰੇ ਇਲਾਜ

0
503

ਸੰਗਰੂਰ | ਜ਼ਿਲ੍ਹੇ ਦੇ ਸੁਨਾਮ ‘ਚ ਵਾਪਰਿਆ ਵੱਡਾ ਹਾਦਸਾ। ਸੁਨਾਮ ਤੋਂ ਦਿੜ੍ਹਬਾ ਰੋਡ ‘ਤੇ ਪਿੰਡ ਚੱਠਾ ਨਨਹੇੜਾ ਦੇ ਕੋਲ ਇੱਕ ਸ਼ੈਲਰ ‘ਚ ਮਜ਼ਦੂਰ ਰਾਤ ਸਮੇਂ ਚੁੱਲ੍ਹਾ ਜਗ੍ਹਾ ਕੇ ਸੌਂ ਗਏ ਅਤੇ ਰਾਤ ਸਮੇਂ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਰਾਤ ਕਰੀਬ 12 ਵਜੇ ਮਜ਼ਦੂਰ ਕੰਮ ਕਰਨ ਤੋਂ ਬਾਅਦ ਆਪਣੇ ਕਮਰੇ ‘ਚ ਸੌਣ ਲਈ ਚਲੇ ਗਏ ਸਨ ਅਤੇ ਜਦੋਂ ਸਵੇਰੇ 7 ਵਜੇ ਦੇਖਿਆ ਤਾਂ ਉਸ ਕਮਰੇ ‘ਚ ਸੁੱਤੇ ਪਏ 6 ਮਜ਼ਦੂਰਾਂ ‘ਚੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਪਤਾ ਲਗਾ ਕਿ 5 ਮਜ਼ਦੂਰਾਂ ਦੀ ਮੌਤ ਹੋ ਗਈ। 6ਵੇਂ ਮਜ਼ਦੂਰ ਨੂੰ ਹਸਪਤਾਲ ਲਿਜਾਇਆ ਗਿਆ।