ਭਵਾਨੀ ਦੇਵੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ ‘ਚ ਤਮਗਾ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਤਲਵਾਰਬਾਜ਼

0
2290

ਨਵੀਂ ਦਿੱਲੀ | ਓਲੰਪੀਅਨ ਸੀਏ ਭਵਾਨੀ ਦੇਵੀ ਨੇ ਚੀਨ ‘ਚ ਏਸ਼ੀਆਈ ਤਲਵਾਰਬਾਜ਼ੀ ਚੈਂਪੀਅਨਸ਼ਿਪ ‘ਚ ਮਹਿਲਾ ਸੈਬਰ ਈਵੈਂਟ ਦੇ ਸੈਮੀਫਾਈਨਲ ‘ਚ ਹਾਰਨ ਦੇ ਬਾਵਜੂਦ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਭਵਾਨੀ ਨੇ ਕੁਆਰਟਰ ਫਾਈਨਲ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਜਾਪਾਨ ਦੀ ਮਿਸਾਕੀ ਇਮੁਰਾ ਨੂੰ 15-10 ਨਾਲ ਹਰਾ ਕੇ ਉਲਟਫੇਰ ਪੈਦਾ ਕੀਤਾ ਸੀ।

ਇਹ ਭਵਾਨੀ ਦੀ ਮਿਸਾਕੀ ਖਿਲਾਫ਼ ਪਹਿਲੀ ਜਿੱਤ ਸੀ। ਇਸ ਤੋਂ ਪਹਿਲਾਂ ਉਹ ਜਾਪਾਨੀ ਖਿਡਾਰਨ ਤੋਂ ਆਪਣੇ ਸਾਰੇ ਮੈਚ ਹਾਰ ਚੁੱਕੀ ਸੀ। 29 ਸਾਲਾ ਭਵਾਨੀ ਨੂੰ ਰਾਊਂਡ ਆਫ 64 ‘ਚ ਬਾਈ ਮਿਲਿਆ ਸੀ, ਜਿਸ ਤੋਂ ਬਾਅਦ ਉਸ ਨੇ ਅਗਲੇ ਦੌਰ ‘ਚ ਕਜ਼ਾਕਿਸਤਾਨ ਦੀ ਡੋਸਪੇ ਕਰੀਨਾ ਨੂੰ ਹਰਾਇਆ। ਭਾਰਤੀ ਖਿਡਾਰਨ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਵੀ ਉਲਟਫੇਰ ਕਰਦੇ ਹੋਏ ਤੀਜਾ ਦਰਜਾ ਪ੍ਰਾਪਤ ਓਜ਼ਾਕੀ ਸੇਰੀ ਨੂੰ 15-11 ਨਾਲ ਹਰਾਇਆ। ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਭਵਾਨੀ ਨੂੰ ਉਸ ਦੀ ਇਤਿਹਾਸਕ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ। ਮਹਿਤਾ ਨੇ ਕਿਹਾ, “ਭਾਰਤੀ ਤਲਵਾਰਬਾਜ਼ੀ ਲਈ ਇਹ ਬਹੁਤ ਮਾਣ ਵਾਲਾ ਦਿਨ ਹੈ।

ਇਹ ਇਸ ਚੈਂਪੀਅਨਸ਼ਿਪ ਵਿਚ ਭਾਰਤ ਦਾ ਪਹਿਲਾ ਮੈਡਲ ਹੈ। ਭਾਰਤੀ ਤਲਵਾਰਬਾਜ਼ੀ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਭਵਾਨੀ ਨੂੰ ਉਨ੍ਹਾਂ ਦੀ ਇਤਿਹਾਸਕ ਉਪਲੱਬਧੀ ’ਤੇ ਵਧਾਈ ਦਿੱਤੀ ਹੈ। ਮਹਿਤਾ ਨੇ ਕਿਹਾ ਕਿ ਇਹ ਭਾਰਤੀ ਤਲਵਾਰਬਾਜ਼ੀ ਲਈ ਬਹੁਤ ਮਾਣ ਦਾ ਦਿਨ ਹੈ। ਭਵਾਨੀ ਨੇ ਉਹ ਕੀਤਾ ਹੈ, ਜਿਸ ਨੂੰ ਇਸ ਤੋਂ ਪਹਿਲਾਂ ਕੋਈ ਹਾਸਲ ਨਹੀਂ ਕਰ ਸਕਿਆ। ਉਹ ਵੱਕਾਰੀ ਏਸ਼ੀਆਈ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਹੈ। ਪੂਰੇ ਤਲਵਾਰਬਾਜ਼ੀ ਜਗਤ ਵੱਲੋਂ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।