ਲੁਧਿਆਣਾ, 26 ਜਨਵਰੀ | ਬਲੌਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ। ਦਰਅਸਲ ਭਾਨਾ ਸਿੱਧੂ ਉੱਤੇ ਇਕ ਮਹਿਲਾ ਟਰੈਵਲ ਏਜੰਟ ਨੇ ਉਸ ਖਿਲਾਫ਼ ਧਰਨਾ ਚੁੱਕਣ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ 2 ਦਿਨ ਪਹਿਲਾਂ ਅਦਾਲਤ ਨੇ ਭਾਨਾ ਨੂੰ ਜੇਲ੍ਹ ਭੇਜ ਦਿੱਤਾ ਸੀ ਪਰ ਬੀਤੀ ਸ਼ਾਮ ਭਾਨਾ ਸਿੱਧੂ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਉਸ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਮਨਜ਼ੂਰ ਕਰ ਲਈ ਹੈ।
ਭਾਣਾ ਦੇ ਵਕੀਲ ਰਛਪਾਲ ਸਿੰਘ ਮੰਡ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ ਭਾਨਾ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਹਨ ਕਿ ਜੇਕਰ ਕਿਸੇ ਕੇਸ ਵਿਚ ਸਜ਼ਾ 7 ਸਾਲ ਤੋਂ ਘੱਟ ਹੋਵੇ ਤਾਂ ਉਸ ਦੀ ਜ਼ਮਾਨਤ ਥਾਣੇ ਵਿਚ ਹੀ ਦਿੱਤੀ ਜਾਵੇ। ਭਾਨਾ ਨੂੰ ਨੋਟਿਸ ਵੀ ਨਹੀਂ ਭੇਜਿਆ ਗਿਆ। ਐਡਵੋਕੇਟ ਮੰਡ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ‘ਤੇ ਭਰੋਸਾ ਹੈ ਅਤੇ ਸੱਚ ਦੀ ਜਿੱਤ ਹੋਵੇਗੀ। ਕਰੀਬ 5 ਮਹੀਨੇ ਪੁਰਾਣੇ ਇਸ ਮਾਮਲੇ ‘ਚ ਔਰਤ ਨੇ ਪੁਲਿਸ ਨੂੰ ਫ਼ੋਨ ਦੀ ਰਿਕਾਰਡਿੰਗ ਪੇਸ਼ ਕੀਤੀ।
ਇਸ ਮਗਰੋਂ ਪੁਲਿਸ ਨੇ ਭਾਨਾ ਸਿੱਧੂ ਖ਼ਿਲਾਫ਼ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਭਾਨਾ ਦੇ ਸਮਰਥਕਾਂ ਨੇ ਥਾਣੇ ਦੇ ਬਾਹਰ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ। ਸ਼ਿਕਾਇਤਕਰਤਾ ਔਰਤ ਗੁਰਪ੍ਰੀਤ ਕੌਰ ਸੈਕਟਰ-32 ਏ ਉਸ ਦਾ ਇਮੀਗ੍ਰੇਸ਼ਨ ਦਫ਼ਤਰ ਇਸ਼ਮੀਤ ਚੌਕ ਥਾਣਾ ਮਾਡਲ ਟਾਊਨ ਨੇੜੇ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ।
ਔਰਤ ਦਾ ਦੋਸ਼ ਹੈ ਕਿ ਬਲੌਗਰ ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਹੈ। ਬੁੱਧਵਾਰ ਨੂੰ ਉਹ ਸੰਗਤ ਦਰਸ਼ਨ ਲਗਾ ਕੇ ਅਤੇ ਟਰੈਵਲ ਏਜੰਟਾਂ ਖਿਲਾਫ਼ ਬੋਲਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਮੈਂ ਆ ਕੇ ਟਰੈਵਲ ਏਜੰਟਾਂ ਦੇ ਘਰਾਂ ਦੇ ਬਾਹਰ ਧਰਨਾ ਦੇਵਾਂਗਾ।
ਇਸ ਧਮਕੀ ਤੋਂ ਬਾਅਦ ਭਾਨਾ ਸਿੱਧੂ ਨੇ 30 ਅਗਸਤ 2023 ਨੂੰ ਸਵੇਰੇ 8.30 ਵਜੇ ਆਪਣੇ ਮੋਬਾਇਲ ਨੰਬਰ ਤੋਂ ਮੇਰੇ ਮੋਬਾਇਲ ਨੰਬਰ ‘ਤੇ ਕਾਲ ਕੀਤੀ। ਭਾਨਾ ਨੇ ਉਸ ਨਾਲ ਆਪਣੇ ਫੋਨ ’ਤੇ ਗੱਲ ਕਰਦਿਆਂ ਉਸ ਨੂੰ 10 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਤਾਂ ਜੋ ਉਹ ਧਰਨੇ ਵਾਲੀਆਂ ਗੱਡੀਆਂ ਵਾਪਸ ਲੈ ਸਕੇ।
ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/923822066019641