PTC ਨੇ ਮੁਫਤ ਕੀਰਤਨ ਪ੍ਰਸਾਰਣ ਕੀਤੈ, ਬਾਦਲਾਂ ਦਾ ਚੈਨਲ ਹੋਣ ਕਾਰਨ ਭਗਵੰਤ ਮਾਨ ਈਰਖਾ ਕਰਦੈ: ਵਲਟੋਹਾ

0
74

ਚੰਡੀਗੜ੍ਹ| ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਸਿੱਖ ਗੁਰਦੁਆਰਾ ਐਕਟ-1925 ਵਿੱਚ ਸੋਧ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਸੋਧ ਨਾਲ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਮੁਫ਼ਤ ’ਚ ਮੁਹੱਈਆ ਕਰਵਾਏ ਜਾ ਸਕਣਗੇ।

ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਉਪਰੰਤ ਦੱਸਿਆ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਸਿੱਖ ਗੁਰਦੁਆਰਾ ਐਕਟ-1925 ਵਿੱਚ ਸੋਧ ਲਈ ਬਿੱਲ ਲਿਆਂਦਾ ਜਾਵੇਗਾ, ਜਿਸ ਨੂੰ ਵਿਚਾਰ-ਚਰਚਾ ਉਪਰੰਤ ਪਾਸ ਕੀਤਾ ਜਾਵੇਗਾ।

ਉਧਰ, ਅਕਾਲੀ ਦਲ ਨੇ ਇਸ ਮਸਲੇ ਉਤੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਤਿੱਖਾ ਹਮਲਾ ਕੀਤਾ ਹੈ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਇਸ ਸਬੰਧੀ ਆਪਣੇ ਫੇਸਬੁਕ ਸਫੇ ਉਤੇ ਮੁੱਖ ਮੰਤਰੀ ਉਤੇ ਸ਼ਬਦੀ ਹਮਲਾ ਕੀਤਾ ਹੈ।

ਉਨ੍ਹਾਂ ਨੇ ਇਸ ਸਬੰਧੀ ਲਿਖਿਆ ਹੈ- ”ਪਹਿਲੀ ਗੱਲ ptc ਕੋਲ ਗੁਰਬਾਣੀ ਕੀਰਤਨ ਪ੍ਰਸਾਰਣ ਦਾ ਸਮਾਂ ਨਿਰਧਾਰਤ ਅਧਿਕਾਰ ਹੈ ਜੋ ਕਿ ਪੂਰਾ ਹੋਣ ਵਾਲਾ ਹੈ। ਇਸ ਸਮੇਂ ਦੌਰਾਨ ptc ਨੇ ਮਰਿਆਦਾ ਨਾਲ ਨਿਰਵਿਵਾਦ, ਨਿਰਵਿਘਨ ਤੇ ਮੁਫਤ ਕੀਰਤਨ ਪ੍ਰਸਾਰਣ ਕੀਤਾ।

ਪੂਰੀ ਦੁਨੀਆਂ ‘ਚੋਂ ਕੀਰਤਨ ਪ੍ਰਸਾਰਣ ਸਬੰਧੀ ਕਿਸੇ ਸਿੱਖ ਨੂੰ ਕੋਈ ਸ਼ਿਕਾਇਤ ਨਹੀਂ। ਪਰ ਇਹ ਬਾਦਲਾਂ ਦਾ ਚੈਨਲ ਹੋਣ ਕਰਕੇ ਭਗਵੰਤ ਮਾਨ ਵੱਲੋਂ ਸਾੜੇ ਵੱਸ ਵਾਰ ਵਾਰ ਕਿਹਾ ਜਾਂਦਾ ਕਿ ptc ਦਾ ਏਕਾਧਿਕਾਰ ਖਤਮ ਕਰਨਾ ਹੈ। ਇਹੀ ਅਧਿਕਾਰ ਕਿਸੇ ਹੋਰ ਚੈਨਲ ਕੋਲ ਹੁੰਦਾ ਤਾਂ ਸ਼ਾਇਦ ਭਗਵੰਤ ਮਾਨ ਨੂੰ ਕੋਈ ਇਤਰਾਜ਼ ਤੱਕ ਨਾ ਹੁੰਦਾ।