ਪਾਠ-ਪੁਸਤਕਾਂ ਤੋਂ ਪਰ੍ਹੇ : ਸਾਇੰਸ ਸਿਟੀ ਵਲੋਂ ਅਧਿਆਪਕਾਂ ਦੀਆਂ ਵਰਕਸ਼ਾਪਾਂ ਦੀ ਸ਼ੁਰੂਆਤ

0
1122

ਕਪੂਰਥਲਾ, 19 ਅਕਤੂਬਰ| ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਐਨ.ਸੀ.ਐਸ.ਟੀ.ਸੀ ਵਿਗਿਆਨ ਤੇ ਤਕਨਾਲੌਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਘੱਟ ਲਾਗਤ ਵਾਲੀ ਅਧਿਅਪਨ ਸਮੱਗਰੀ ਤਿਆਰ ਕਰਨ ਦੀ ਸਿਖਲਾਈ ਦੇਣ ਲਈ ਕਰਵਾਈਆਂ ਜਾ ਰਹੀਆਂ ਸੱਤ ਵਰਕਸ਼ਾਪਾਂ ਦੌਰਾਨ ਅੱਜ ਪਹਿਲੀ ਤਿੰਨ ਦਿਨਾਂ ਵਰਕਸ਼ਾਪ ਸਫ਼ਲਤਾਪੂਰਵਕ ਸੰਪਨ ਹੋਈ, 16 ਤੋਂ 18 ਅਕਤੂਬਰ 2023 ਦੀ ਇਹ ਵਰਕਸ਼ਾਪ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੌਜੀ ਵਲੋਂ ਪ੍ਰਵਾਨਿਤ ਇਕ ਵਿਆਪਕ ਲੜੀ ਦਾ ਹੀ ਹਿੱਸਾ ਹੈ।

ਇਸ ਉਦਘਟਾਨੀ ਵਰਕਸ਼ਾਪ ਵਿਚ ਪੰਜਾਬ ਦੇ ਵੱਖ—ਵੱਖ ਜ਼ਿਲਿਆਂ ਤੋਂ 50 ਅਧਿਅਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਵਰਕਸ਼ਾਪ ਦੇ ਦੌਰਾਨ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵਿਗਿਆਨ ਪ੍ਰਤੀ ਵਿਦਿਆਰਥੀਆਂ ਵਿਚ ਉਤਸ਼ਾਹ ਪੈਦਾ ਕਰਨ ਦੀ ਭੂਮਿਕਾ “ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਕਲਾਸ ਰੂਮ ਵਿਚ ਵਿਗਿਆਨ ਨੂੰ ਅਕਰਸ਼ਿਤ ਤੇ ਅੰਨਦਮਾਈ ਬਣਾਉਣ ਲਈ ਘੱਟ ਲਾਗਤ ਵਾਲੀ ਅਧਿਅਪਾਨ ਸਮੱਗਰੀ ਨੂੰ ਸ਼ਾਮਲ ਕਰਨਾ ਪਰਿਵਰਤਨਸ਼ੀਲ ਸੰਭਾਵਨਾਵਾਂ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਉਨ੍ਹਾ ਦੱਸਿਆ ਕਿ ਨਵੀਨਤਕਾਰੀ ਔਜ਼ਾਰ ਜਿੱਥੇ ਵਿਦਿਆਰਥੀ ਨੂੰ ਕੰਮ ਕਰਨ ਵਿਚ ਮਗਨ ਹੋਣ, ਬੜੀ ਤੇਜੀ ਨਾਲ ਸਿੱਖਣ ਤੇ ਸਮਝਣ ਅਤੇ ਵਿਗਿਆਨ ਦੇ ਸਿਧਾਂਤਾਂ ਨੂੰ ਪ੍ਰੰਪਰਾਗਤ ਰੱਟਣ ਦੀ ਵਿੱਧੀ ਨੂੰ ਖਤਮ ਕਰਦੇ ਹਨ ਉੱਥੇ ਹੀ ਔਜਾਰ ਵਿਦਿਆਰਥੀਆਂ ਵਿਚ ਉਤਸ਼ਾਹ ਪੈਦਾ ਕਰਦੇ ਹਨ। ਖੋਜਾਂ ਦਾ ਹਵਾਲਾ ਦਿੰਦਿਆ ਉਨ੍ਹਾਂ ਅਧਿਅਪਕਾਂ ਨੂੰ ਯਾਦ ਦਿਵਾਇਆ ਕਿ ਵਿਗਿਆਨ ਦੇ ਸੰਚਾਰ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਿਤ ਮਾਧਿਆਮਾਂ ਨਾਲ ਜੋ ਕੁਝ ਵੀ ਅਸੀਂ ਕਰਦੇ ਹਾਂ ਉਹ 90 ਫ਼ੀਸਦ ਯਾਦ ਰਹਿੰਦਾ ਹੈ।
ਇਸ ਮੌਕੇ ਯਮਨਾਂ ਨਗਰ ਤੋਂ ਆਏ ਵਿਸ਼ਾ ਮਾਹਿਰ ਸ੍ਰੀ ਦਰਸ਼ਨ ਲਾਲ ਬਵੇਜਾਂ ਵਲੋਂ ਅਧਿਅਪਨ ਸਮਗੱਰੀ ਤਿਆਰ ਦਾ ਇਕ ਅਜਿਹੇ ਸੈਸ਼ਨ ਵੀ ਲਗਾਇਆ ਗਿਆ ਜਿੱਥੇ ਅਧਿਆਪਕਾਂ ਨੇ ਵਿਦਿਆਰਥੀਆਂ ਵਿਚ ਸਿਧਾਂਤਕ ਸਮਝ ਨੂੰ ਵਧਾਉਣ ਅਤੇ ਰਚਨਾਤਮਿਕਤਾ ਨੂੰ ਉੁਤਸ਼ਾਹਿਤ ਕਰਨ ਦੇ ਨਾਲ ਵਿਗਿਆਨਕ ਸਿਧਾਂਤਾਂ ਨੂੰ ਪ੍ਰਦਰਸ਼ਿਤ ਕਰਨ ਲਈ ਆਪਣੇ ਖੁਦ ਦੇ ਅਧਿਆਪਨ ਸਾਧਨਾਂ ਨੂੰ ਤਿਆਰ ਕਰਨ ਦੇ ਗੁਰ ਸਿੱਖੇ।

ਇਸ ਮੌਕੇ ਸ੍ਰੀ ਬਵੇਜਾ ਨੇ ਅਧਿਅਪਕਾਂ ਨੂੰ ਗਤੀਸ਼ੀਲ ਮਾਧਿਅਮ ਅਪਣਾਉਣ ਵੱਲ ਪ੍ਰੇਰਿਤ ਕਰਨ ਲਈ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸੁਝਾਅ ਦਿੱਤੇ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟ ਵਿਗਿਆਨੀ— ਡੀ ਡਾ. ਮੋਨੀਸ਼ ਸੋਇਨ ਨੇ ਆਏ ਹੋਏ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਘੱਟ ਲਾਗਤ ਵਾਲੀ ਅਧਿਆਪਨ ਸਮੱਗਰੀ ਦੀ ਮਹੱਹਤਾ ਤੇ ਦਿੱਤਾ ਅਤੇ ਕਿਹਾ ਕਿ ਇਹ ਕਲਾਸਰੂਮ ਦਾ ਇਕ ਅਨਿਖੜਵਾਂ ਅੰਗ ਹਨ। ਉਨ੍ਹਾਂ ਕਿਹਾ ਕਿ ਸਾਇੰਸ ਸਿਟੀ ਵਿਗਿਆਨ ਦੀ ਸਿੱਖਿਆ ਵਿਚ ਪਰਿਵਰਤਨਸ਼ੀਲ ਪਹਿਲਕਦਮੀਆਂ ਕਰਨ ਲਈ ਵਚਨਬੱਧ ਹੈ ਅਤੇ ਇੱਥੇ ਕਰਵਾਈਆਂ ਜਾਣ ਵਾਲੀਆਂ ਅਧਿਅਪਕਾਂ ਦੀਆਂ ਵਰਕਸ਼ਾਪਾਂ ਸਾਰੇ ਪੰਜਾਬ ਦੇ ਵਿਦਿਆਰਥੀਆਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੁਝ ਨਵਾਂ ਸਿੱਖਣ ਦਾ ਮੌਹਲ ਪੈਦਾ ਕਰਨ ਲਈ ਇਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਨਗੀਆਂ।