ਠੱਗ ਏਜੰਟਾਂ ਤੋਂ ਸਾਵਧਾਨ! ਵਰਕ ਪਰਮਿਟ ‘ਤੇ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਮਾਨ ‘ਚ ਔਰਤ ਨੂੰ ਵੇਚਿਆ

0
1211

ਸ੍ਰੀ ਮੁਕਤਸਰ ਸਾਹਿਬ/ਮਲੋਟ| ਪਿੰਡ ਬੋਦੀਵਾਲਾ ਦੀ ਇਕ ਔਰਤ ਨੂੰ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਮਾਨ ਵਿਖੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਨਾਮਜ਼ਦ ਦੋਸ਼ੀਆਂ ਵਿਚੋਂ ਇਕ ਔਰਤ ਨੂੰ ਕਬਰਵਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਦੋਸ਼ੀ ਮਹਿਲਾ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ

ਬੋਦੀਵਾਲਾ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਅਨਾਂ ਵਿਚ ਕਿਹਾ ਕਿ ਉਸ ਦੀ ਪਤਨੀ ਘਰ ਦੀ ਆਰਥਿਕ ਤੰਗੀ ਕਰ ਕੇ ਕੰਮ ਵਾਸਤੇ ਦੁਬਈ ਜਾਣਾ ਚਾਹੁੰਦੀ ਸੀ, ਜਿਸ ਕਰ ਕੇ ਉਹ ਪੱਟੀ ਸ਼ਹਿਰ ਵਿਖੇ ਏਜੰਟ ਰੇਸ਼ਮ ਸਿੰਘ ਵਾਸੀ ਸੁਥਾਰਪੁਰ ਅਤੇ ਅਤੇ ਉਸ ਦੀ ਸਹਾਇਕ ਮਹਿਲਾ ਕਮਲਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਸਿੰਗਲ ਬਸਤੀ ਪੱਟੀ ਦੇ ਸੰਪਰਕ ਵਿਚ ਆਏ । 16 ਸਤੰਬਰ 2022 ਨੂੰ ਪਤਨੀ ਨੇ ਅੰਮ੍ਰਿਤਸਰ ਤੋਂ ਦੁਬਈ ਦੀ ਫਲਾਈਟ ਲਈ ਪਰ ਅਗਲੇ ਦਿਨ ਸ਼ਿਕਾਇਤਕਰਤਾ ਨੂੰ ਉਸ ਦੀ ਪਤਨੀ ਦਾ ਫੋਨ ਆਇਆ ਕਿ ਉਸ ਨੂੰ ਦੁੱਬਈ ਦੀ ਥਾਂ ਉਮਾਨ ਦੇਸ਼ ਦੇ ਅਸਲ ਪਿੰਡ ਵਿਚ ਵੇਚ ਦਿੱਤਾ ਹੈ, ਜਿਥੇ ਉਸ ਦਾ ਸ਼ੋਸ਼ਣ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਏਜੰਟ ਰੇਸ਼ਮ ਸਿੰਘ ਦੀ ਗਿ੍ਫਤਾਰੀ ਅਹਿਮ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।