ਸਾਵਧਾਨ ! ਪੰਜਾਬ ‘ਚ ਖਾਣ ਪੀਣ ਵਾਲੀਆਂ ਚੀਜ਼ਾਂ ‘ਚ ਵੱਡੇ ਪੱਧਰ ‘ਤੇ ਹੋ ਰਹੀ ਮਿਲਾਵਟ, FSSAI ਦੀ ਰਿਪੋਰਟ ‘ਚ ਖੁਲਾਸਾ

0
1244

ਚੰਡੀਗੜ੍ਹ, 12 ਦਸੰਬਰ | ਪੰਜਾਬ ‘ਚ ਇਨ੍ਹਾਂ ਦਿਨਾਂ ‘ਚ ਖਾਣ-ਪੀਣ ਦੀਆਂ ਵਸਤੂਆਂ ‘ਚ ਵੱਡੇ ਪੱਧਰ ‘ਤੇ ਮਿਲਾਵਟ ਹੋ ਰਹੀ ਹੈ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਮਿਲਾਵਟਖੋਰੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2024-25 ਵਿਚ ਸਤੰਬਰ ਤੱਕ 22 ਫੀਸਦੀ ਭੋਜਨ ਨਮੂਨੇ ਫੇਲ ਹੋਏ ਹਨ।

ਤੁਹਾਨੂੰ ਦੱਸ ਦੇਈਏ ਕਿ FSSAI ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਦੁੱਧ ਉਤਪਾਦਾਂ ਵਿਚ ਮਿਲਾਵਟ ਸਭ ਤੋਂ ਵੱਧ ਹੈ। ਰਿਪੋਰਟ ਅਨੁਸਾਰ ਇਸ ਸਾਲ ਸਤੰਬਰ ਤੱਕ ਐਫਐਸਐਸਏਆਈ ਵੱਲੋਂ ਪੰਜਾਬ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦੇ 1628 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 358 ਫੇਲ ਪਾਏ ਗਏ ਸਨ। ਸਾਲ 2023-24 ਦੀ ਗੱਲ ਕਰੀਏ ਤਾਂ ਲਗਭਗ 15.38 ਫੀਸਦੀ ਭੋਜਨ ਦੇ ਨਮੂਨੇ ਫੇਲ ਪਾਏ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਲਗਾਤਾਰ ਵੱਧ ਰਹੀ ਹੈ।

ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਜ਼ਿਆਦਾ ਮਿਲਾਵਟ ਹੁੰਦੀ ਹੈ ਪਰ ਅਜਿਹਾ ਸਾਰਾ ਸਾਲ ਹੀ ਹੁੰਦਾ ਰਹਿੰਦਾ ਹੈ। ਹੁਣ FSSAI ਸੈਂਪਲਿੰਗ ਵਧਾਉਣ ‘ਤੇ ਜ਼ੋਰ ਦੇ ਰਿਹਾ ਹੈ ਤਾਂ ਜੋ ਮਿਲਾਵਟਖੋਰੀ ਦੇ ਮਾਮਲਿਆਂ ‘ਤੇ ਰੋਕ ਲਗਾਈ ਜਾ ਸਕੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)