ਮਨੋਰੰਜਨ ਡੈਸਕ| ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇਕ ਹੋਰ ਗਾਣਾ ‘ਜੰਗ’ ਸ਼ਰਾਰਤੀ ਅਨਸਰਾਂ ਨੇ ਸੋਸ਼ਲ ਮੀਡੀਆ ‘ਤੇ ਲੀਕ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਸਿੱਧੂ ਦੇ ਕਈ ਗਾਣੇ ਸ਼ਰਾਰਤੀ ਅਨਸਰਾਂ ਨੇ ਲੀਕ ਕਰ ਦਿੱਤੇ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪਹਿਲਾਂ ਵੀ ਕਈ ਵਾਰ ਅਪੀਲ ਕੀਤੀ ਸੀ ਕਿ ਸਿੱਧੂ ਦੇ ਮਿਹਨਤ ਨਾਲ ਲਿਖੇ ਗਾਣੇ ਲੀਕ ਨਾ ਕਰਿਆ ਕਰੋ ਪਰ ਉਨ੍ਹਾਂ ਦੀ ਇਸ ਅਪੀਲ ਦਾ ਇਨ੍ਹਾਂ ‘ਤੇ ਕੋਈ ਅਸਰ ਨਹੀਂ ਹੋਇਆ ਅਤੇ ਅੱਜ ਫਿਰ ਕਿਸੇ ਸ਼ਰਾਰਤੀ ਅਨਸਰ ਨੇ ਸਿੱਧੂ ਮੂਸੇਵਾਲਾ ਦਾ ਗੀਤ ਲੀਕ ਕਰ ਦਿੱਤਾ ਹੈ। ਸਿੱਧੂ ਦੇ ਪਿਤਾ ਨੇ ਪਹਿਲਾਂ ਵੀ ਕਿਹਾ ਸੀ ਕਿ ਸਾਨੂੰ ਬੇਲੋੜੇ ਸੰਘਰਸ਼ ਵਿਚ ਨਾ ਪਾਉ ਸਿੱਧੂ ਦੇ ਗੀਤ ਹੀ ਸਾਡੇ ਕੋਲ ਉਸ ਦੀ ਯਾਦ ਦੇ ਤੌਰ ‘ਤੇ ਹਨ। ਜੇਕਰ ਤੁਹਾਡੇ ਕੋਲ ਸਿੱਧੂ ਦੇ ਗੀਤ ਲਿਖਤ ਰੂਪ ਚ ਹੈ ਤਾਂ ਉਸ ਨੂੰ ਲੀਕ ਨਾ ਕਰੋ। ਸਿੱਧੂ ਦੇ ਗਾਣੇ ਲੀਕ ਹੋਣ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ FIR ਵੀ ਦਰਜ ਕਰਵਾਈ ਸੀ।
ਦੱਸ ਦਈਏ ਕਿ ਸਿੱਧੂ ਦੇ ਇਸ ਗਾਣੇ ਦੇ ਬੋਲ ਵੀ ਬੜੇ ਕੀਲ ਦੇਣ ਵਾਲੇ ਹਨ। ਇਸ ਗੀਤ ਰਾਹੀਂ ਸਿੱਧੂ ਨੇ ਆਪਣੇ ਜੀਵਨ ਨਾਲ ਜੁੜੇ ਕਈ ਸੱਚ ਬਿਆਨ ਕੀਤੇ ਹਨ। ਉਸ ਗਾਣੇ ਦੀਆਂ ਕੁਝ ਲਾਈਨਾਂ ਹੇਠ ਲਿਖੀਆਂ ਹਨ-
ਖੁੱਚ ਹੋਣੀ ਚਾਹੀਦੀ ਆ ਭਾਰ ਝੱਲ ਦੀ ਜੇ ਵੈਰੀ ਕਹਿਣ ਵੱਢਣਾ
ਹਾਥੀਆਂ ਦੇ ਸਿਰ ਜਿੱਡਾ ਦਿਲ ਰੱਖੀਏ ਜੇ ਜੱਟ ਘਰੇ ਸੱਦਣਾ
ਲਾ ਕੇ ਊਠਾਂ ਨਾਲ ਯਾਰਾਨੇ ਦਰ ਉਚੇ ਰਖੀਏ ਨੀਵੇਂ ਨਹੀਓਂ ਲੰਘਦੇ
ਪਹਿਲਾਂ ਕਤਲਾਂ ਦਾ ਕੇਸ, ਦੂਜਾ ਆਖੜਾ ਜੱਟ ਦਾ ਕਿੱਲੇ ਕਈ ਮੰਗਦੇ