ਬਠਿੰਡਾ : ਸੂਏ ਕੋਲੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾ.ਸ਼ਾਂ, ਰਿਸ਼ਤੇ ‘ਚ ਨਿਕਲੇ ਚਾਚੀ-ਭਤੀਜਾ, ਕਈ ਸਾਲਾਂ ਤੋਂ ਸਨ ਨਾ.ਜਾਇਜ਼ ਸੰਬੰਧ

0
93

ਬਠਿੰਡਾ, 3 ਦਸੰਬਰ| ਬਠਿੰਡਾ ਦੇ ਪਿੰਡ ਰਾਏ ਕੇ ਖੁਰਦ ਦੇ ਸੂਏ ਤੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਇਨ੍ਹਾਂ ਲਾਸ਼ਾਂ ਬਾਰੇ ਪੁਲਿਸ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਰਾਹਗੀਰਾਂ ਵੱਲੋਂ ਇਸ ਦੀ ਸੂਚਨਾ ਦਿੱਤੀ ਗਈ। ਇਸ ਸਬੰਧੀ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਦੋਵੇਂ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਸ ‘ਚ ਮ੍ਰਿਤਕਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਮਨਦੀਪ ਕੌਰ ਵਾਸੀ ਰਾਏ ਕੇ ਖੁਰਦ ਵਜੋਂ ਹੋਈ ਹੈ।

ਨਾਜਾਇਜ਼ ਸਬੰਧਾਂ ਦੇ ਚੱਲਦੇ ਖੁਦਕੁਸ਼ੀ

ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਦੇ ਆਪਸ ਵਿੱਚ ਪਿਛਲੇ ਕਰੀਬ
ਚਾਰ ਸਾਲਾਂ ਤੋਂ ਨਾਜਾਇਜ਼ ਸੰਬੰਧ ਸਨ। ਇਨ੍ਹਾਂ ਸੰਬੰਧਾਂ ਦੇ ਚੱਲਦਿਆਂ ਪਰਿਵਾਰਿਕ ਮੈਂਬਰਾਂ ਵੱਲੋਂ ਇਨ੍ਹਾਂ ਨੂੰ ਵਾਰ-ਵਾਰ ਰੋਕਿਆ ਜਾ ਰਿਹਾ ਸੀ
ਪਰ ਬੀਤੀ ਦੇਰ ਰਾਤ ਇਨ੍ਹਾਂ ਵੱਲੋ ਸੂਏ ਦੀ ਪਟੜੀ ‘ਤੇ ਜਾ ਕੇ ਸਲਫਾਸ ਨਿਗਲ ਲਈ ਗਈ ਅਤੇ ਦੋਵਾਂ ਦੀ ਮੌਤ ਹੋ ਗਈ।

ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕ ਮਨਦੀਪ ਕੌਰ ਰਿਸ਼ਤੇ ਵਿੱਚ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਚਾਚੀ ਲੱਗਦੀ ਸੀ। ਮ੍ਰਿਤਕ ਗੁਰਪ੍ਰੀਤ ਸਿੰਘ ਹਾਲੇ ਕੁਆਰਾ ਸੀ ਪਰ ਮਨਦੀਪ ਕੌਰ ਦੇ ਦੋ ਬੱਚੇ ਸਨ। ਇਸ ‘ਚ ਪੁਲਿਸ ਵੱਲੋਂ ਮ੍ਰਿਤਕਾਂ ਕੋਲੋਂ ਸਲਫਾਸ ਦੀ ਪੁੜੀ ਬਰਾਮਦ ਕੀਤੀ ਗਈ ਹੈ ਅਤੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ।

ਪੁਲਿਸ ਵਲੋਂ ਕੀਤੀ ਗਈ ਜਾਂਚ

ਉਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਥਾਣਾ ਨੰਦਗੜ੍ਹ ਤਰਨਦੀਪ ਸਿੰਘ ਨੇ ਦੱਸਿਆ
ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੂਏ ਦੀ ਪਟੜੀ ‘ਤੇ ਦੋ ਲਾਸ਼ਾਂ ਪਈਆਂ ਹਨ। ਜਿਨ੍ਹਾਂ ਸੰਬੰਧੀ ਉਨ੍ਹਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਜਦੋਂ ਜਾਂਚ
ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਆਪਣੀ ਚਾਚੀ ਮਨਦੀਪ ਕੌਰ ਨਾਲ ਪ੍ਰੇਮ ਸਬੰਧ ਸਨ ਤੇ ਬੀਤੀ
ਰਾਤ ਇਨ੍ਹਾਂ ਵੱਲੋਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ  ਗਈ ਹੈ।