ਬਠਿੰਡਾ : CNG ਗੈਸ ਲੀਕ ਹੋਣ ਕਾਰਨ ਮਚੀ ਹਫੜਾ-ਦਫੜੀ, JCB ਮਸ਼ੀਨ ਟਕਰਾਉਣ ਨਾਲ ਫਟੀ ਪਾਈਪ

0
184

ਬਠਿੰਡਾ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮੁਲਤਾਨੀਆ ਰੋਡ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਜ਼ਮੀਨ ‘ਤੇ ਪਈ ਸੀਐਨਜੀ ਗੈਸ ਪਾਈਪ ਲਾਈਨ ਫਟ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਗੁਜਰਾਤ ਗੈਸ ਕੰਪਨੀ ਦੇ ਅਧਿਕਾਰੀ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ।

ਜਾਣਕਾਰੀ ਅਨੁਸਾਰ ਗੁਜਰਾਤ ਗੈਸ ਕੰਪਨੀ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜਿਸ ਤਹਿਤ ਬਠਿੰਡਾ ਦੀ ਮੁਲਤਾਨੀਆ ਰੋਡ ‘ਤੇ ਵੀ ਪਾਈਪ ਲਾਈਨ ਵਿਛਾਈ ਗਈ ਸੀ ਪਰ ਸ਼ਨੀਵਾਰ ਨੂੰ ਸੜਕ ‘ਤੇ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਸੀ। ਜਿਵੇਂ ਹੀ ਜੇ.ਸੀ.ਬੀ ਮਸ਼ੀਨ ਦਾ ਪੰਜਾ ਗੈਸ ਪਾਈਪ ਨਾਲ ਟਕਰਾ ਗਿਆ, ਪਾਈਪ ਫਟ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਕੰਪਨੀ ਦੇ ਸੇਫਟੀ ਇੰਚਾਰਜ ਗੁਰਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਇੰਚਾਰਜ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੀਵਰੇਜ ਵਿਛਾਉਣ ਵਾਲੇ ਠੇਕੇਦਾਰ ਨੇ ਬਿਨਾਂ ਨੋਟਿਸ ਦਿੱਤੇ ਹੀ ਕੰਮ ਸ਼ੁਰੂ ਕਰ ਦਿੱਤਾ, ਜਿਸ ਤਹਿਤ ਇਹ ਹਾਦਸਾ ਵਾਪਰਿਆ।