ਬਠਿੰਡਾ : ਰਾਤ ਨੂੰ ਲੋਕਾਂ ਦੇ ਘਰਾਂ ‘ਚ ਵੜ ਕੇ ਮੱਝਾਂ ਨੂੰ ਟੀਕੇ ਲਾ ਕੇ ਚੋਂਦਾ ਸੀ ਦੁੱਧ, ਲੋਕਾਂ ਨੇ ਫੜ ਕੇ ਕੀਤੀ ‘ਸਰਵਿਸ’

0
169

ਬਠਿੰਡਾ ਦੇ ਪਰਸਰਾਮ ਨਗਰ ਵਿੱਚ ਲੋਕਾਂ ਨੇ ਇਕ ਦੁੱਧ ਚੋਰ ਨੂੰ ਫੜਿਆ ਹੈ। ਉਹ ਬੜੀ ਚਲਾਕੀ ਨਾਲ ਰਾਤ ਨੂੰ ਦੁੱਧ ਚੋਰੀ ਕਰਦਾ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।

ਇਹ ਨੌਜਵਾਨ ਲੋਕਾਂ ਦੇ ਘਰਾਂ ਵਿੱਚ ਰੱਖੀਆਂ ਮੱਝਾਂ ਦਾ ਦੁੱਧ ਚੋਰੀ ਕਰਦਾ ਸੀ। ਦਰਅਸਲ, ਇਹ ਨੌਜਵਾਨ ਰਾਤ ਨੂੰ ਮੱਝਾਂ ਨੂੰ ਟੀਕਾ ਲਗਾ ਕੇ ਦੁੱਧ ਚੋਂਦਾ ਸੀ। ਲੋਕਾਂ ਨੇ ਉਸ ਨੂੰ ਦੁੱਧ ਸਮੇਤ ਰੰਗੇ ਹੱਥੀਂ ਫੜ ਲਿਆ ਹੈ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਰਾਤ ਨੂੰ ਆਉਂਦਾ ਸੀ ਅਤੇ ਮੱਝ ਨੂੰ ਟੀਕਾ ਲਗਾ ਕੇ ਦੁਬਾਰਾ ਦੁੱਧ ਕੱਢ ਲੈਂਦਾ ਸੀ ਤੇ ਅੱਗੇ ਵੇਚਦਾ ਸੀ। ਲੋਕਾਂ ਨੇ ਇਸ ਨੂੰ ਰੰਗੇ ਰੱਥੀਂ ਕਾਬੂ ਕਰ ਲਿਆ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਉਸ ਕੋਲ ਤਕਰੀਬਨ 10 ਲੀਟਰ ਦੁੱਧ ਸੀ।