ਬਠਿੰਡਾ : ਨਿੱਜੀ ਹਸਪਤਾਲ ਦੇ ਸਟਾਫ਼ ‘ਤੇ ਔਰਤ ਨੇ ਲਾਏ ਦੋਸ਼, ਕਿਹਾ- ਬੇਹੋਸ਼ ਕਰਕੇ ਕੀਤਾ Rape

0
2538

ਚੰਡੀਗੜ੍ਹ | ਬਠਿੰਡਾ ‘ਚ ਇਲਾਜ ਲਈ ਗਈ ਇਕ ਔਰਤ ਨੇ ਹਸਪਤਾਲ ਦੇ ਸਟਾਫ਼ ‘ਤੇ ਸਮੂਹਿਕ ਬਲਾਤਕਾਰ ਦਾ ਦੋਸ਼ ਲਾਇਆ ਹੈ। ਘਟਨਾ ਤੋਂ ਬਾਅਦ ਔਰਤ ਨੇ ਸਰਕਾਰੀ ਹਸਪਤਾਲ ‘ਚ ਆਪਣੀ ਡਾਕਟਰੀ ਜਾਂਚ ਕਰਵਾਈ।

ਇਸ ਤੋਂ ਬਾਅਦ ਉਸ ਨੇ ਬਠਿੰਡਾ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਉਸ ਦੇ ਬਿਆਨ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਔਰਤ ਦੇ ਗੁਪਤ ਅੰਗ ਵਿੱਚ ਇਨਫੈਕਸ਼ਨ ਸੀ। ਉਸ ਨੂੰ ਆਪ੍ਰੇਸ਼ਨ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦਾ 4 ਅਕਤੂਬਰ ਨੂੰ ਆਪ੍ਰੇਸ਼ਨ ਹੋਣਾ ਸੀ।

ਹਸਪਤਾਲ ਦਾ ਸਟਾਫ਼ ਉਸ ਨੂੰ ਸਰਜਰੀ ਲਈ ਆਪ੍ਰੇਸ਼ਨ ਥਿਏਟਰ ਲੈ ਗਿਆ, ਜਿਥੇ ਉਸ ਨੂੰ ਸੁੰਨ ਕਰਨ ਵਾਲਾ ਟੀਕਾ ਲਾਇਆ ਗਿਆ। ਬਾਅਦ ਵਿੱਚ 6 ਲੋਕਾਂ ਨੇ ਆਪ੍ਰੇਸ਼ਨ ਥਿਏਟਰ ਦੇ ਅੰਦਰ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।