ਬਠਿੰਡਾ : ਬੰਦੂਕ ਦੀ ਨੋਕ ‘ਤੇ ਆੜ੍ਹਤੀਏ ਤੋਂ 70 ਹਜ਼ਾਰ ਲੁੱਟੇ

0
619

ਬਠਿੰਡਾ, 25 ਅਕਤਬੂਬਰ : ਗੁਰੂ ਹਰਸਹਾਏ ਮੇਨ ਬਾਜ਼ਾਰ ‘ਚ ਲੁਟੇਰਿਆਂ ਨੇ ਕਮੀਸ਼ਨ ਏਜੰਟ ਤੋਂ ਬੰਦੂਕ ਦੀ ਨੋਕ ‘ਤੇ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ | ਏਜੰਟ ਸਦਾ ਲਾਲ ਬੱਬਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਬੈਠਾ ਸੀ। ਸਵੇਰੇ 9 ਵਜੇ 3 ਵਿਅਕਤੀ ਦੁਕਾਨ ‘ਤੇ ਆਏ, ਜਿਨ੍ਹਾਂ ‘ਚੋਂ 2 ਬਾਈਕ ‘ਤੇ ਬਾਹਰ ਬੈਠੇ ਰਹੇ। ਇਕ ਨੌਜਵਾਨ ਨੇ ਆ ਕੇ ਝੋਨਾ ਮੰਗਿਆ। ਼

ਜਦੋਂ ਝੋਨਾ ਤੋਲਣ ਤੋਂ ਬਾਅਦ ਉਸ ਨੇ ਪੈਸੇ ਮੋੜਨ ਲਈ ਗੋਲਕ ਖੋਲ੍ਹਿਆ ਤਾਂ ਉਸ ਨੇ ਸਪਿਲਟਰ ਕੱਢਿਆ ਅਤੇ ਇਕ ਹੋਰ ਨੌਜਵਾਨ ਨੇ ਉਸ ਦੇ ਸਿਰ ‘ਤੇ ਪਿਸਤੌਲ ਤਾਣ ਕੇ ਗੋਲਕ ‘ਚੋਂ 70 ਹਜ਼ਾਰ ਰੁਪਏ ਕੱਢ ਲਏ ਅਤੇ ਫਰਾਰ ਹੋ ਗਏ। ਦੁਕਾਨਦਾਰ ਦਾ ਦੋਸ਼ ਹੈ ਕਿ ਉਸ ਨੇ ਪੁਲਸ ਨੂੰ ਬੁਲਾਇਆ ਪਰ ਉਹ ਇਕ ਘੰਟੇ ਬਾਅਦ ਪਹੁੰਚੀ।