ਬਟਾਲਾ : ਖੇਤਾਂ ‘ਚ ਖੇਡਦਿਆਂ ਕਣਕ ਬੀਜਣ ਵਾਲੀ ਮਸ਼ੀਨ ‘ਚ ਆਇਆ 7 ਸਾਲ ਦਾ ਮਾਸੂਮ, ਦਰਦਨਾਕ ਮੌਤ

0
1061

ਬਟਾਲਾ, 25 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਸ਼ਕਾਲਾ ਵਿਚ ਅਕਸ਼ੇ ਕੁਮਾਰ ਨਾਮ ਦੇ ਇਕ 7 ਸਾਲ ਦੇ ਲੜਕੇ ਦੀ ਸੁਪਰਸੀਡਰ ਮਸ਼ੀਨ ਦੀ ਲਪੇਟ ਵਿਚ ਆਉਣ ਨਾਲ ਦਰਦਨਾਕ ਮੌਤ ਹੋ ਗਈ। 23 ਨਵੰਬਰ ਨੂੰ ਘਟਨਾ ਜਦੋਂ ਉਸ ਦੇ ਪਿਤਾ ਦਲਜਿੰਦਰ ਸਿੰਘ ਖੇਤਾਂ ਵਿਚ ਕਣਕ ਬੀਜ ਰਹੇ ਸਨ। ਬੱਚੇ ਦੇ ਪਿਤਾ ਸਿਆ ਰਾਮ ਵਲੋਂ ਪੁਲਿਸ ਨੂੰ ਦਰਦ ਕਰਵਾਈ ਸ਼ਿਕਾਇਤ ਮੁਤਾਬਕ ਇਹ ਮੰਦਭਾਗੀ ਘਟਨਾ ਵਾਪਰ ਗਈ ਜਦੋਂ ਅਕਸ਼ੇ ਖੇਡ ਰਿਹਾ ਸੀ।

ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਲੜਕੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਪਰੰਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।