ਬਟਾਲਾ| ਬਟਾਲਾ ਵਿਚ ਪੁਲਿਸ-ਕਿਸਾਨਾਂ ਵਿਚ ਝੜਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਅਸਲ ਵਿਚ ਕਿਸਾਨ ਜ਼ਮੀਨਾਂ ਨੂੰ ਐਕਵਾਇਰ ਕਰਨ ਦਾ ਵਿਰੋਧ ਕਰ ਰਹੇ ਸਨ। ਇਸ ਵਿਚਾਲੇ ਪੁਲਿਸ ਤੇ ਕਿਸਾਨਾਂ ਵਿਚਾਲੇ ਵਿਵਾਦ ਹੋ ਗਿਆ। ਇਸੇ ਵਿਵਾਦ ਦੇ ਚਲਦਿਆਂ ਇਕ ਪੁਲਿਸ ਮੁਲਾਜ਼ਮ ਨੇ ਮਹਿਲਾ ਦੇ ਥੱਪੜ ਮਾਰ ਦਿੱਤਾ।
ਅਸਲ ਵਿਚ ਇਹ ਮਾਮਲਾ ਲੰਘੇ ਦਿਨ ਦਾ ਚੱਲ ਰਿਹਾ ਹੈ, ਜਿਥੇ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੀਆਂ ਜ਼ਮੀਨਾਂ ਉਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸਦਾ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।