ਬਟਾਲਾ : ਭੈਣ ਕੋਲੋਂ ਰੱਖੜੀ ਬੰਨ੍ਹਵਾ ਕੇ ਆ ਰਹੇ ਭਰਾ ਦੀ ਬਾਈਕ ਦਰੱਖਤ ਨਾਲ ਟਕਰਾਈ, ਮੌਕੇ ‘ਤੇ ਮੌਤ, ਪਿੱਛੇ ਬੈਠੀ ਪਤਨੀ ਸੀਰੀਅਸ

0
2928

ਬਟਾਲਾ| ਕਸਬਾ ਕਾਦੀਆਂ ਨੇੜਲੇ ਪਿੰਡ ਕਾਲ੍ਹਵਾਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਮਰ ਕਰੀਬ 40 ਸਾਲ ਅੱਜ ਦੇਰ ਸ਼ਾਮ ਆਪਣੇ ਮੋਟਰਸਾਈਕਲ ‘ਤੇ ਆਪਣੀ ਪਤਨੀ ਰਣਜੀਤ ਕੌਰ ਨਾਲ ਬਟਾਲਾ ਰਹਿ ਰਹੀ ਭੈਣ ਦੇ ਘਰ ਰੱਖੜੀ ਬੰਨ੍ਹਵਾਉਣ ਤੋਂ ਬਾਅਦ ਆਪਣੇ ਪਿੰਡ ਵਾਪਸ ਜਾਂਦੇ ਕਾਦੀਆਂ ਰੋਡ ‘ਤੇ ਅਚਾਨਕ ਪਿੱਛੋਂ ਤੇਜ਼ ਰਫਤਾਰ ਕਾਰ ਆਉਂਦੀ ਵੇਖ ਘਬਰਾਏ ਲਖਵਿੰਦਰ ਦੀ ਬਾਈਕ ਰੁੱਖ ‘ਚ ਟੱਕਰਾਉਣ ਦੇ ਚਲਦੇ ਇਹ ਦਰਦਨਾਕ ਸੜਕ ਹਾਦਸਾ ਵਪਰ ਗਿਆ। ਸਥਾਨਕ ਲੋਕਾਂ ਨੇ ਦੋਵਾਂ ਨੂੰ ਐਂਬੂਲੈਂਸ 108 ਜ਼ਰੀਏ ਸਿਵਲ ਹਸਪਤਾਲ ਬਟਾਲਾ ਭੇਜਿਆ ਪਰ ਉਥੇ ਲਖਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂਕਿ ਉਸਦੀ ਪਤਨੀ ਰਣਜੀਤ ਕੌਰ ਦੀ ਹਾਲਤ ਸੀਰੀਅਸ ਹੈ।

ਵੇਖੋ ਪੂਰੀ ਵੀਡੀਓ-