ਬਟਾਲਾ : 50 ਲੱਖ ਦੀ ਫਿਰੌਤੀ ਨਾ ਦੇਣ ‘ਤੇ ਅਣਪਛਾਤਿਆਂ ਨੇ ਸੁਨਿਆਰੇ ਦੇ ਘਰ ‘ਤੇ ਵਰ੍ਹਾਈਆਂ ਗੋਲ਼ੀਆਂ

0
1566

ਬਟਾਲਾ, 7 ਅਕਤੂਬਰ | ਬਟਾਲਾ ਵਿਚ ਸੁਨਿਆਰੇ ਵੱਲੋਂ ਮੰਗੀ ਫਿਰੌਤੀ ਨਾ ਦੇਣ ਉਤੇ ਸ਼ਨੀਵਾਰ ਦੀ ਤੜਕਸਾਰ ਨੂੰ 3 ਅਣਪਛਾਤੇ ਨੌਜਵਾਨਾਂ ਨੇ ਸੁਨਿਆਰੇ ਦੇ ਘਰ ਉਤੇ ਗੋਲੀਆਂ ਚਲਾ ਦਿੱਤੀਆਂ। 6 ਗੋਲੀਆਂ ਸੁਨਿਆਰੇ ਦੇ ਗੇਟ ਉਤੇ ਲੱਗੀਆਂ। ਇਹ ਘਟਨਾ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ। ਥਾਣਾ ਸਿਟੀ ਦੀ ਪੁਲਿਸ ਨੇ ਉਕਤ ਮਾਮਲੇ ਦੇ ਸਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਨਵੀਨ ਲੂਥਰਾ ਪੁੱਤਰ ਜਗਦੀਸ਼ ਰਾਜ ਲੂਥਰਾ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਤੋਂ ਕੁਝ ਅਣਪਛਾਤਿਆਂ ਨੇ ਹੈਰੀ ਚੱਠਾ ਗੈਂਗਸਟਰ ਦੇ ਨਾਂ ਉਤੇ 50 ਲੱਖ ਦੀ ਫਿਰੌਤੀ ਮੰਗੀ ਸੀ। ਸੁਨਿਆਰੇ ਨਵੀਨ ਲੂਥਰਾ ਵੱਲੋਂ ਫਿਰੌਤੀ ਨਾ ਦੇਣ ਉਤੇ 3 ਅਣਪਛਾਤੇ ਨੌਜਵਾਨਾਂ ਨੇ ਰਾਤ ਨੂੰ ਸੁਨਿਆਰੇ ਦੇ ਘਰ ਧਰਮਪੁਰਾ ਕਾਲੋਨੀ ਵਿਖੇ ਉਸ ਦੇ ਘਰ ਦੇ ਗੇਟ ਉੱਤੇ ਫਾਇਰਿੰਗ ਕੀਤੀ। ਇਸ ਘਟਨਾ ਨਾਲ ਇਲਾਕੇ ਵਿਚ ਭਾਰੀ ਦਹਿਸ਼ਤ ਹੈ।

ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਉਤੇ ਪੁੱਜ ਕੇ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਜਾਣਕਾਰੀ ਅਨੁਸਾਰ ਹੈਰੀ ਚੱਠਾ ਦੇ ਨਾਂ ‘ਤੇ ਸੁਨਿਆਰੇ ਤੋਂ 2 ਵਾਰ ਫੋਨ ‘ਤੇ ਫਿਰੌਤੀ ਦੀ ਮੰਗ ਕੀਤੀ ਗਈ।