ਬਟਾਲਾ ਦੇ ਵਪਾਰੀ ਦੀਪਕ ਗੋਇਲ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਲਾਪਤਾ

0
1524

ਲੁਧਿਆਣਾ/ਬਟਾਲਾ | ਬਟਾਲਾ ਦੀ ਨੰਦ ਵਿਹਾਰ ਕਾਲੋਨੀ ‘ਚ ਰਹਿਣ ਵਾਲੇ ਬਿਜ਼ਨੇਸਮੈਨ ਦੀਪਕ ਗੋਇਲ ਲੁਧਿਆਣਾ ਦੇ ਸਮਾਰਾਲਾ ਚੌਕ ਤੋਂ ਲਾਪਤਾ ਹੋ ਗਏ ਹਨ। ਦੀਪਕ ਗੋਇਲ ਦੇ ਪਿਤਾ ਅਸ਼ਵਨੀ ਕੁਮਾਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵੀਰਵਾਰ 13 ਜੁਲਾਈ ਨੂੰ ਕਾਰੋਬਾਰ ਦੇ ਸਿਲਸਿਲੇ ‘ਚ ਲੁਧਿਆਣਾ ਗਿਆ ਸੀ। ਕਰੀਬ ਪੌਣੇ ਅੱਠ ਵਜੇ ਪਰਿਵਾਰ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਉਹ ਵਾਪਸ ਪਰਤ ਰਹੇ ਹਨ।

ਦੀਪਕ ਦਾ ਡ੍ਰਾਇਵਰ ਸਮਰਾਲਾ ਚੌਕ ‘ਤੇ ਗੱਡੀ ਪਾਰਕ ਕਰਕੇ ਖੜ੍ਹਾ ਹੋ ਗਿਆ ਅਤੇ ਉਹ ਅੰਦਰ ਬਜ਼ਾਰ ਵੱਲ ਚਲੇ ਗਏ। ਇਸ ਤੋਂ ਬਾਅਦ ਉਹ ਵਾਪਸ ਨਹੀਂ ਆਏ। ਡ੍ਰਾਇਵਰ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਬਾਰੇ ਪਰਿਵਾਰ ਨੂੰ ਦੱਸਿਆ।

ਕੰਬਲਾਂ ਦਾ ਕਾਰੋਬਾਰ ਕਰਨ ਵਾਲੇ ਦੀਪਕ ਦੇ ਪਿਤਾ ਅਸ਼ਵਨੀ ਗੋਇਲ ਨੇ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੇ ਬੇਟੇ ਬਾਰੇ ਪਤਾ ਲੱਗੇ ਤਾਂ 94633-11564 ਨੰਬਰ ‘ਤੇ ਪਰਿਵਾਰ ਨਾਲ ਸੰਪਰਕ ਕਰਨ। ਗੁੰਮਸ਼ੁਦਗੀ ਬਾਰੇ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।