ਬਟਾਲਾ : ਨਸ਼ੇ ਦੀ ਓਵਰਡੋਜ਼ ਨਾਲ 24 ਸਾਲ ਦੇ ਨੌਜਵਾਨ ਮੌ.ਤ, ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਭੀ

0
688

ਬਟਾਲਾ, 11 ਫਰਵਰੀ | ਬਟਾਲਾ ਵਿਚ ਅੰਮ੍ਰਿਤਸਰ ਰੋਡ ਉਤੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਲੋਕਾਂ ਨੇ ਸੜਕ ਕਿਨਾਰੇ ਇਕ ਨੌਜਵਾਨ ਦੀ ਲਾਸ਼ ਦੇਖੀ। ਲਾਸ਼ ਕੋਲੋਂ ਸਰਿੰਜ ਵੀ ਪਈ ਮਿਲੀ, ਜਿਸ ਤੋਂ ਸਾਫ ਹੋ ਰਿਹਾ ਸੀ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਈ ਹੈ।

ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਟੀਮ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਲੈਣ ਉਤੇ ਮਿਲੇ ਆਧਾਰ ਕਾਰਡ ਤੋਂ ਨੌਜਵਾਨ ਦੀ ਪਛਾਣ ਅਭੀ ਸ਼ਰਮਾ ਉਮਰ ਕਰੀਬ 24 ਸਾਲ ਅੰਮ੍ਰਿਤਸਰ ਵਜੋਂ ਹੋਈ ਹੈ।