ਜਲੰਧਰ/ਲੁਧਿਆਣਾ/ਚੰਡੀਗੜ੍ਹ | ਆਮ ਲੋਕਾਂ ਨੂੰ ਸਤੰਬਰ ਮਹੀਨੇ ‘ਚ ਬੈਂਕਿੰਗ ਨਾਲ ਜੁੜੇ ਕੰਮਾਂ ਲਈ ਖਾਸ ਤੌਰ ‘ਤੇ ਸਾਵਧਾਨ ਰਹਿਣਾ ਪੈ ਸਕਦਾ ਹੈ।
ਸਤੰਬਰ ਮਹੀਨੇ ‘ਚ ਬੈਂਕ ਅੱਧਾ ਮਹੀਨਾ ਹੀ ਕੰਮ ਕਰਨਗੇ। ਬਾਕੀ ਦਿਨ ਬੈਂਕ ਬੰਦ ਰਹਿਣਗੇ। ਜੇਕਰ ਤੁਹਾਡੇ ਕੋਲ ਬੈਂਕਿੰਗ ਨਾਲ ਜੁੜਿਆ ਕੋਈ ਕੰਮ ਪੈੰਡਿੰਗ ਹੈ ਤਾਂ ਉਸ ਦੀ ਪਹਿਲਾਂ ਤੋਂ ਯੋਜਨਾ ਬਣਾ ਕੇ ਨਿਪਟਾ ਲਓ ।
ਭਾਰਤੀ ਰਿਜ਼ਰਵ ਬੈਂਕ (RBI) ਨੇ ਸਤੰਬਰ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਬੈਂਕ 16 ਦਿਨਾਂ ਤੱਕ ਬੰਦ ਰਹਿਣਗੇ। ਇਸ ‘ਚ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਵੀ ਸ਼ਾਮਲ ਹਨ।
ਛੁੱਟੀਆਂ ਦੀ ਸੂਚੀ
- 6 ਸਤੰਬਰ 2023: ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ
- 7 ਸਤੰਬਰ 2023: ਜਨਮ ਅਸ਼ਟਮੀ (ਸ਼ਰਵਣ ਸੰਵਤ-8) ਅਤੇ ਸ਼੍ਰੀ ਕ੍ਰਿਸ਼ਨ ਅਸ਼ਟਮੀ
- 18 ਸਤੰਬਰ 2023: ਵਰਸਿਧੀ ਵਿਨਾਇਕ ਵ੍ਰਤ ਅਤੇ ਵਿਨਾਇਕ ਚਤੁਰਥੀ
- 19 ਸਤੰਬਰ 2023: ਗਣੇਸ਼ ਚਤੁਰਥੀ
- 20 ਸਤੰਬਰ 2023: ਗਣੇਸ਼ ਚਤੁਰਥੀ (ਦੂਜਾ ਦਿਨ) ਅਤੇ ਨੁਖਾਈ (ਓਡੀਸ਼ਾ)
- 22 ਸਤੰਬਰ, 2023: ਸ੍ਰੀ ਨਰਾਇਣ ਗੁਰੂ ਸਮਾਧੀ ਦਿਵਸ
- 25 ਸਤੰਬਰ 2023: ਸ਼੍ਰੀਮੰਤ ਸੰਕਰਦੇਵ ਦਾ ਜਨਮ ਦਿਨ।
ਬੈਂਕ ਇੰਨੇ ਦਿਨ ਬੰਦ ਰਹਿਣਗੇ
RBI ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਜਨਤਕ ਖੇਤਰ ਦੇ ਬੈਂਕ, ਨਿੱਜੀ ਖੇਤਰ ਦੇ ਬੈਂਕ, ਵਿਦੇਸ਼ੀ ਬੈਂਕ ਤੇ ਸਹਿਕਾਰੀ ਬੈਂਕ ਸਥਾਨਕ ਤਿਉਹਾਰਾਂ ਦੇ ਨਾਲ-ਨਾਲ ਰਾਸ਼ਟਰੀ ਛੁੱਟੀਆਂ ਤੇ ਸਥਾਨਕ ਛੁੱਟੀਆਂ ‘ਤੇ ਬੰਦ ਰਹਿਣਗੇ।
ਸਤੰਬਰ ‘ਚ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਲੈ ਕੇ ਈਦ-ਏ-ਮਿਲਾਦੁੰਨਬੀ ਆਦਿ ਸ਼ਾਮਲ ਹਨ। ਵੈਸੇ, ਇਹ ਛੁੱਟੀਆਂ ਰਾਜਾਂ ‘ਚ ਮਨਾਏ ਜਾਣ ਵਾਲੇ ਤਿਉਹਾਰਾਂ ‘ਤੇ ਵੀ ਨਿਰਭਰ ਕਰਦੀਆਂ ਹਨ।